ਨੌਜਵਾਨ ਭਾਰਤ ਸਭਾ ਨੇ ਮੋਟਰਸਾਈਕਲ ਮਾਰਚ ਕੱਢਿਆ
ਨੌਜਵਾਨ ਭਾਰਤ ਸਭਾ ਵੱਲੋਂ ਵਿਸ਼ਾਲ ਮੋਟਰਸਾਈਕਲ ਮਾਰਚ ਕੀਤਾ
Publish Date: Wed, 08 Apr 2026 05:25 PM (IST)
Updated Date: Wed, 08 Apr 2026 05:29 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਨੌਜਵਾਨ ਭਾਰਤ ਸਭਾ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਮੋਟਰਸਾਈਕਲ ਮਾਰਚ ਕੀਤਾ ਗਿਆ। ਇਲਾਕਾ ਪ੍ਰਧਾਨ ਗੁਰਤੇਜ ਸਿੰਘ ਵੜਿੰਗ ਨੇ ਕਿਹਾ ਕਿ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਜਾ ਰਿਹਾ ਹੈ। ਜਿਸ ਤਹਿਤ ਨੌਜਵਾਨਾਂ ’ਤੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ ਜਿਵੇਂ ਕਿ ਗੁਰਦਾਸਪੁਰ ’ਚ ਰਣਜੀਤ ਸਿੰਘ ਦਾ ਝੂਠਾ ਪੁਲਿਸ, ਜਿਉਂਦ ਵਿੱਚ ਕਿਸਾਨਾਂ ਤੇ ਜਬਰ ਢਾਇਆ ਜਾਣਾ ਅਤੇ ਆਮ ਆਦਮੀ ਪਾਰਟੀ ਦੀਆਂ ਰੈਲੀਆਂ ’ਚ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੁਆਰਾ ਭਾਸ਼ਣ ਕਰਨਾ ਸਾਰੀਆਂ ਨਿਸ਼ਾਨੀਆਂ ਪੰਜਾਬ ਨੂੰ ਪੁਲਿਸ ਸਟੇਟ ਵਾਲੇ ਪਾਸੇ ਲੈ ਕੇ ਜਾਣ ਵਾਲੀਆਂ ਹਨ। ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਖੋਖਰ ਅਤੇ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਹਾਸਾ ਸਿੰਘ ਸਮਾਘ ਨੇ ਕਿਹਾ ਆਪ ਸ਼ਹੀਦ ਭਗਤ ਸਿੰਘ ਦਾ ਨਾਂ ਵਰਤ ਕੇ ਸੱਤਾ ’ਚ ਆਈ ਪਰ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਤੂੜੀ ਬਾਜ਼ਾਰ ਫਿਰੋਜਪੁਰ ’ਚ ਸਥਿਤ ਗੁਪਤ ਟਿਕਾਣੇ ਨੂੰ ਅੱਜ ਤੱਕ ਆਮ ਆਦਮੀ ਪਾਰਟੀ ਨੇ ਸਾਂਭਿਆ ਨਹੀਂ ਹੈ ਜ਼ਿਲ੍ਹਾ ਆਗੂ ਵਿਜੇ ਕੁਮਾਰ ਨੇ ਕਿਹਾ ਕਿ ਸਮੇਂ ਸਮੇਂ ਤੇ ਸਰਕਾਰ ਨੌਜਵਾਨਾਂ ਨੂੰ ਵਰਤਦੀਆਂ ਆਈਆਂ ਹਨ ਅਤੇ ਆਪਣੇ ਕੰਮ ਕੱਢਣ ਤੋਂ ਬਾਅਦ ਗੈਂਗਸਟਰ ਕਹਿਕੇ ਨੌਜਵਾਨਾਂ ਨੂੰ ਮਾਰਿਆ ਜਾਂਦਾ ਹੈ। ਗੁਰਾਂਦਿੱਤਾ ਸਿੰਘ ਨੇ ਕਿਹਾ ਕਿ ਅੱਜ ਜਦੋਂ ਅਮਰੀਕਾ ਈਰਾਨ ਦੀ ਜੰਗ ਲੱਗੀ ਹੋਈ ਹੈ, ਇਸਦਾ ਅਸਰ ਪੂਰੇ ਵਿਸ਼ਵ ’ਚ ਵੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਭਾਰਤ ’ਚ ਵੀ ਲੋਕਾਂ ਦੀ ਘਰੇਲੂ ਜਿੰਦਗੀ ਤੇ ਅਸਰ ਪਿਆ ਹੈ। ਇਹ ਸਭ ਮੰਗਾਂ ਨੂੰ ਲੈਕੇ ਮੌਕੇ ’ਤੇ ਤਹਿਸੀਲਦਾਰ ਅਰਸ਼ਦੀਪ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ।ਇਸ ਮੋਟਰਸਾਈਕਲ ਮਾਰਚ ਵਿੱਚ ਵੱਖ ਪਿੰਡਾਂ ਦੇ ਨੌਜਵਾਨ ਗਗਨਦੀਪ ਮੁਕਤਸਰ, ਸ਼ਮਸ਼ੇਰ ਸਿੰਘ, ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜਗਜੀਤ ਸਿੰਘ, ਗੁਰਵਿੰਦਰ ਸਿੰਘ, ਰੌਸ਼ਨ ਸਿੰਘ, ਜੀਵਨ ਸਿੰਘ, ਗੁਰਭੇਜ ਸਿੰਘ, ਜਸਵੀਰ ਸਿੰਘ, ਵਿੱਕੀ ਸਿੰਘ, ਜਗਦੀਸ਼ ਸਿੰਘ, ਜਸਕਰਨ ਸਿੰਘ, ਸੋਨੀ ਸੰਗੂਧੌਣ, ਸਤਨਾਮ ਸਿੰਘ, ਗੁਰਤੇਜ ਸਿੰਘ ਆਦਿ ਨੌਜਵਾਨ ਨੇ ਮੋਟਰਸਾਈਕਲ ਰਾਹੀਂ ਸ਼ਮੂਲੀਅਤ ਕੀਤੀ।