ਸੀਐਚਸੀ ਦੋਦਾ ’ਚ ਓਰਲ ਹੈਲਥ ਵਿਸ਼ਵ ਦਿਵਸ ਮਨਾਇਆ
ਸੀਐਚਸੀ ਦੋਦਾ ’ਚ ਓਰਲ ਹੈਲਥ ਵਿਸ਼ਵ ਦਿਵਸ ਮਨਾਇਆ
Publish Date: Wed, 01 Apr 2026 05:38 PM (IST)
Updated Date: Wed, 01 Apr 2026 05:40 PM (IST)
ਦਵਿੰਦਰ ਬਾਘਲਾ. ਪੰਜਾਬੀ ਜਾਗਰਣ ਦੋਦਾ : ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਸਿਵਲ ਸਰਜਨ ਡਾ. ਸੁਨੀਲ ਬਾਂਸਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੀਐਚਸੀ ਦੋਦਾ ’ਚ ਸੀਨੀਅਰ ਮੈਡੀਕਲ ਅਫ਼ਸਰ ਡਾ. ਮਿਰਨਾਲ ਬਾਂਸਲ ਤੇ ਡਾ ਸ਼ਾਕਸੀ ਪਠੇਲਾ ਦੀ ਅਗਵਾਈ ਹੇਠ ਓਰਲ ਹੈਲਥ ਵਿਸ਼ਵ ਦਿਵਸ ਮਨਾਇਆ ਗਿਆ। ਡਾ. ਮਿਰਨਾਲ ਬਾਂਸਲ ਐਮਡੀ ਨੇ ਦੱਸਿਆ ਕਿ ਦੰਦਾਂ ਦੀ ਸੰਭਾਲ ਸਬੰਧੀ ਸਾਰੇ ਸਿਹਤ ਵਿਭਾਗ ਦੇ ਸੈਂਟਰਾਂ ’ਚ ਸਿਹਤ ਵਿਭਾਗ ਵੱਲੋਂ ਦੰਦਾਂ ਦੀ ਸ਼ਫ਼ਾਈ ਸਬੰਧੀ ਕੈਂਪ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਜੋ ਕਿ ਕੈਂਪ ਅੱਜ ਵੀ ਮਰੀਜ਼ਾਂ ਦੀ ਸੁਵਿਧਾ ਲਈ ਲਗਾਇਆ ਗਿਆ ਹੈ। ਸੀਨੀਅਰ ਮੈਡੀਕਲ ਡੈਂਟਲ ਡਾਕਟਰ ਡਾ. ਸ਼ਾਕਸੀ ਪਠੇਲਾ ਨੇ ਮਰੀਜ਼ਾਂ ਨੂੰ ਜਾਗਰੂਕ ਕਰਦੇ ਦੰਦਾਂ ਨੂੰ ਸਾਫ਼ ਕਰਨ ਲਈ ਸਹੀ ਤਕਨੀਕ ਸਬੰਧੀ ਜਾਣਕਾਰੀ ਦਿੱਤੀ ਤੇ ਨਾਸ਼ਤਾ ਤੇ ਖਾਣੇ ਤੋਂ ਬਾਅਦ ਨਰਮ ਬੁਰਸ਼ ਨਾਲ ਦੰਦਾਂ ਨੂੰ ਸਾਫ਼ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਦ ਵੀ ਕੋਈ ਤਕਲੀਫ਼ ਹੋਵੇ ਤੁਰੰਤ ਡਾਕਟਰ ਦੀ ਸਲਾਹ ਲਵੋ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ’ਚ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਰੋਬਿਨ ਕੁਮਾਰ, ਡਾ. ਸ਼ਾਕਸੀ ਪਠੇਲਾ, ਡਾ. ਅਭੀਸ਼ੇਕ, ਡਾ. ਹਰਸੀਨ, ਰਮਨ ਫਾਰਮੇਸੀ ਅਫ਼ਸਰ, ਹਰਮਨ ਵਾਰਡ ਅਟੇੈਡੇਂਟ, ਬਿੰਦਰ ਤੇ ਭੁਪਿੰਦਰ ਮੁਲਾਜ਼ਮ ਆਦਿ ਸਟਾਫ਼ ਹਾਜ਼ਰ ਸਨ।