ਗਲੀਆਂ ਦਾ ਇੰਟਰਲਾਕ ਟਾਇਲਾਂ ਦਾ ਕੰਮ ਸ਼ੁਰੂ ਕਰਵਾਇਆ
ਗਲੀਆਂ ਦਾ ਇੰਟਰਲਾਕ ਟਾਇਲਾਂ ਦਾ ਕੰਮ ਸ਼ੁਰੂ ਕਰਵਾਇਆ
Publish Date: Sat, 07 Mar 2026 06:28 PM (IST)
Updated Date: Sat, 07 Mar 2026 06:30 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਮਲੋਟ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਹੁਕਮਾਂ ਨਾਲ ਸਰਾਭਾ ਨਗਰ ਦੀਆਂ ਵੱਖ-ਵੱਖ ਗਲੀਆਂ ਦਾ ਇੰਟਰਲਾਕ ਟਾਇਲਾਂ ਦਾ ਕੰਮ ਸ਼ੁਰੂ ਕਰਵਾਇਆ ਗਿਆ। ਸ਼ਹਿਰੀ ਪ੍ਰਧਾਨ ਜਸਮੀਤ ਬਰਾੜ, ਸ਼ਹਿਰੀ ਪ੍ਰਧਾਨ ਬੱਬੂ ਰਾਜੀਵ ਉੱਪਲ, ਵੋਮੈਨ ਵਿੰਗ ਬਲਾਕ ਪ੍ਰਧਾਨ ਆਸ਼ਾ ਰਾਣੀ, ਵੋਮੈਨ ਵਿੰਗ ਬਲਾਕ ਪ੍ਰਧਾਨ ਪਰਮਜੀਤ ਕੌਰ ਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਦਫ਼ਤਰ ਇੰਚਾਰਜ ਵਿਕਰਾਂਤ ਖੁਰਾਣਾ ਨੇ ਸਮੂਹ ਵਰਕਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਟੱਕ ਲਾ ਕੇ ਆਦਰਸ਼ ਨਗਰ ਮੇਨ ਗਲੀ, ਪਿੰਦੀ ਵਾਲੀ ਗਲੀ ਸਿੱਧੀ ਮਿਮਿਟ ਤੱਕ ਤੇ ਗੋਬਿੰਦ ਨਗਰੀ ਦੀਆਂ ਦੋ ਗਲੀਆਂ ਦੇ ਇੰਟਰਲਾਕ ਟਾਇਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੀਡੀਆ ਕੋਆਰਡੀਨੇਟਰ ਗਗਨ ਔਲਖ, ਸਿਟੀਜਨ ਕਲੱਬ ਪ੍ਰਧਾਨ ਲਵ ਬਤਰਾ, ਆੜ੍ਹਤੀਆ ਯੂਨੀਅਨ ਵਾਇਸ ਪ੍ਰਧਾਨ ਹਰਪ੍ਰੀਤ ਸਿੰਘ, ਯੂਥ ਵਾਰਡ ਪ੍ਰਧਾਨ ਨਵਦੀਪ ਔਲਖ, ਆਪ ਆਗੂ ਕਰਮਜੀਤ ਸ਼ਰਮਾ, ਆੜ੍ਹਤੀਆ ਯੂਨੀਅਨ ਸੈਕਟਰੀ ਰਮਨ ਸਪਰਾ, ਆਪ ਆਗੂ ਸਤਪਾਲ ਗਿਰਧਰ, ਸਵਰਨਕਾਰ ਸੰਘ ਪ੍ਰਧਾਨ ਇੰਦਰਜੀਤ ਸਿੰਘ, ਯੂਥ ਬਲਾਕ ਪ੍ਰਧਾਨ ਅਮਨਦੀਪ ਸ਼ਰਮਾ, ਗੁਰਪ੍ਰੀਤ ਵਿਰਦੀ, ਕਾਲੀ ਸੰਧੂ ਵੋਮੈਨ ਵਿੰਗ ਟੀਮ ਤੋਂ ਬਲਜੀਤ ਕੌਰ ਡਿੰਪਲ, ਦੀਕਸ਼ਾ ਧੁੜੀਆ, ਗੀਤਾ ਚੋਪੜਾ, ਸਮੂਹ ਮੁਹੱਲਾ ਨਿਵਾਸੀ ਤੇ ਨਗਰ ਕੌਂਸਲ ਦੇ ਮੁਲਾਜ਼ਮ ਵੀ ਹਾਜ਼ਰ ਰਹੇ।