ਮਾਂ ਸੀਤਾ ਰਸੋਈ ’ਚ ਸੇਵਾ ਕਰਕੇ ਮਨਾਇਆ ਜਨਮ ਦਿਨ
ਵਿਲਸਨ ਵਾਟਸ (ਪੱਪੂ) ਨੇ ਮਾਂ ਸੀਤਾ ਰਸੋਈ ’ਚ ਸੇਵਾ ਕਰਕੇ ਮਨਾਇਆ ਜਨਮ ਦਿਨ
Publish Date: Wed, 01 Apr 2026 04:54 PM (IST)
Updated Date: Wed, 01 Apr 2026 04:58 PM (IST)
ਪੱਤਰ ਪ੍ਰੇਰਕ.ਪੰਜਾਬੀ ਜਾਗਰਣ, ਮਲੋਟ : ਸਮਾਜ ਸੇਵੀ ਵਿਲਸਨ ਵਾਟਸ (ਪੱਪੂ) ਨੇ ਮਾਂ ਸੀਤਾ ਰਸੋਈ ’ਚ ਸੇਵਾ ਕਰਕੇ ਆਪਣਾ ਜਨਮ ਦਿਨ ਮਨਾਇਆ। ਇਸ ਮੌਕੇ ਤੇ ਸਮਾਜ ਸੇਵੀ ਪਵਨ ਅਰੋੜਾ, ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਦੇ ਜਰਨਲ ਸਕੱਤਰ ਰਜਿੰਦਰ ਪਪਨੇਜਾ, ਪ੍ਰਦੀਪ ਬੱਬਰ, ਸੋਹਣ ਲਾਲ ਗੁੰਬਰ, ਰਿੰਕੂ ਅਨੇਜਾ, ਸ਼ਗਨ ਲਾਲ ਆਦਿ ਨੇ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਦੇ ਵੱਲੋਂ ਜਰੂਰਤਮੰਦ ਲੋਕਾਂ ਨੂੰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮਾਂ ਸੀਤਾ ਰਸੋਈ ਚਲਾਈ ਜਾ ਰਹੀ ਹੈ ਤੇ ਇਥੇ ਬੜੀ ਹੀ ਸਸਤੀ ਦਰ ਤੇ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਨੇ ਦੱਸਿਆ ਕਿ ਸਮਾਜ ਸੇਵੀ ਵਿਲਸਨ ਵਾਟਸ ਪੱਪੂ ਨੇ ਆਪਣੇ ਜਨਮ ਦਿਨ ਮੌਕੇ ਤੇ ਮਾਂ ਸੀਤਾ ਰਸੋਈ ਵਿਖੇ ਆ ਕੇ ਜਿੱਥੇ ਸੇਵਾ ਕੀਤੀ ਉਥੇ ਹੀ ਮਾਂ ਸੀਤਾ ਰਸੋਈ ਨੂੰ ਨਗਦ ਰਾਸ਼ੀ ਵੀ ਭੇਟ ਕੀਤੀ। ਇਸ ਮੌਕੇ ਕੁਮਾਰੀ ਰਿੰਕੂ, ਪ੍ਰੀਆ, ਰਿੰਕੀ ਤੋਂ ਇਲਾਵਾ ਹੋਰ ਹਾਜ਼ਰ ਸਨ।