ਜਿੱਥੇ ਅਨਿਆ ਹੁੰਦਾ ਓਥੇ ਕ੍ਰਾਂਤੀ ਜਨਮ ਲੈਂਦੀ ਹੈ : ਰਵਿੰਦਰ ਸਿੰਘ
ਜਿੱਥੇ ਅਨਿਆਇ ਹੁੰਦਾ ਹੈ, ਓਥੇ ਕ੍ਰਾਂਤੀ ਜਨਮ ਲੈਂਦੀ ਹੈ : ਰਵਿੰਦਰ ਸਿੰਘ
Publish Date: Sun, 01 Mar 2026 05:22 PM (IST)
Updated Date: Sun, 01 Mar 2026 05:22 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪੰਜਾਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਨਾਲ ਸਿੱਖਿਆ ਮੰਤਰੀ ਵੱਲੋਂ ਮੀਟਿੰਗ ਮੁਲਤਵੀ ਕਰਨ ਦੇ ਰੋਸ ਵਜੋਂ ਅਧਿਆਪਕ ਜੱਥੇਬੰਦੀਆਂ ਵੱਲੋਂ ਟੈੱਟ ਦਾ ਸਾਰਥਕ ਹੱਲ ਕਢਵਾਉਣ ਲਈ ਅਤੇ ਟੈੱਟ ਦੀ ਬੇਲੋੜੀ ਸ਼ਰਤ ਦੇ ਹਮਲੇ ਨੂੰ ਰੋਕਣ ਲਈ ਅਤੇ ਆਪਣੀ ਸਰਵਿਸ ਨੂੰ ਬਹਾਲ ਰੱਖਣ ਲਈ ਸਮੁੱਚੇ ਪੰਜਾਬ ਭਰ ’ਚ ਕੈਬਨਿਟ ਮੰਤਰੀਆਂ ਤੇ ਐਮਐਲਏ ਦੇ ਘਰਾਂ/ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਵਿੰਦਰ ਸਿੰਘ ਗਿੱਦੜਬਾਹਾ ਨੇ ਦੱਸਿਆ ਕਿ ਜੱਥੇਬੰਦੀਆਂ ਦੇ ਫੈਸਲਾ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਵੀ ਦੋ ਜਗ੍ਹਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਰਿਹਾਇਸ਼ ਅੱਗੇ ਸ੍ਰੀ ਮੁਕਤਸਰ ਸਾਹਿਬ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਮਲੋਟ ਵਿਖੇ ਰੋਸ ਪ੍ਰਦਰਸਨ ਕੀਤਾ ਜਾ ਰਿਹਾ ਹੈ। ਉਨਾਂ ਸਮੂਹ ਅਧਿਆਪਕ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਦਿਨ ਸੋਮਵਾਰ ਬਾਅਦ ਦੁਪਹਿਰ ਸਕੂਲ ਦੀ ਛੁੱਟੀ ਤੋਂ ਬਾਅਦ ਦਿੱਤੇ ਸਮੇਂ ਅਤੇ ਸਥਾਨ ਅਨੁਸਾਰ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਵੋ। ਜ਼ਿਲ੍ਹੇ ਦੇ ਜੁਝਾਰੂ ਸਾਥੀਆਂ ਨੂੰ ਬੇਨਤੀ ਹੈ ਕਿ ਆਪਣੇ ਜ਼ਿਲ੍ਹੇ ਵੱਲੋਂ ਅੱਗੇ ਹੋਕੇ ਲੜਿਆ ਸੰਘਰਸ਼ ਹਮੇਸ਼ਾ ਜਿੱਤ ਪ੍ਰਾਪਤ ਕਰਦਾ ਹੈ ਜਿਸਦਾ ਅਧਿਆਪਕ ਸੰਘਰਸ਼ ਗਵਾਹ ਹੈ। ਸੋਮਵਾਰ ਛੁੱਟੀ ਤੋਂ ਬਾਅਦ ਘਰ ਜਾਣ ਦੀ ਬਜਾਏ ਸਿੱਧਾ ਐਮਐਲਏ ਦੇ ਦਫਤਰ/ਰਿਹਾਇਸ਼ ਅੱਗੇ ਪਹੁੰਚੋ ਤਾਂ ਜੋ ਸਾਰਥਕ ਹੱਲ ਕਰਵਾਇਆ ਜਾ ਸਕੇ। ਇੱਸ ਮੌਕੇ ਪਵਨ ਕੁਮਾਰ, ਲਖਵੀਰ ਸਿੰਘ, ਮਨੋਹਰ ਲਾਲ ਸ਼ਰਮਾ, ਪਰਗਟ ਜੰਬਰ, ਰਣਜੀਤ ਭਲਾਈਆਣਾ, ਕੁਲਦੀਪ ਸ਼ਰਮਾ, ਕੁਲਵਿੰਦਰ ਸਿੰਘ ਗੋਨੇਆਣਾ, ਜੀਵਨ ਸਿੰਘ ਹਾਜ਼ਰ ਸਨ।