ਬਦਰੰਗ ਦਾਣੇ ਤੇ ਛੋਟ ਦੇ ਕੇ ਤੁਰੰਤ ਕਣਕ ਦੀ ਹੋਵੇ ਤੁਰੰਤ ਖਰੀਦ: ਭਾਕਿਯੂ ਆਗੂ
ਬਦਰੰਗ ਤੇ ਬਰੀਕ ਦਾਣੇ ਤੇ ਛੋਟ ਦੇ ਕੇ ਤੁਰੰਤ ਕਣਕ ਦੀ ਖਰੀਦ ਸ਼ੁਰੂ ਕਰਵਾਈ ਜਾਵੇ : ਭਾਕਿਯੂ ਆਗੂ
Publish Date: Thu, 16 Apr 2026 06:02 PM (IST)
Updated Date: Fri, 17 Apr 2026 04:13 AM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਾਰਤੀ ਕਿਸਾਨ ਯੂਨੀਅਨ ਰਜਿ ਕਾਦੀਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਖੰਡਾ ਪਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਮ ਦੀ ਪ੍ਰਧਾਨਗੀ ਹੇਠ ਹੋਈ। ਪਿਛਲੇ ਦਿਨੀਂ ਜ਼ਿਲ੍ਹੇ ’ਚ ਗੜ੍ਹੇਮਾਰੀ ਨਾਲ ਭਾਰੀ ਨੁਕਸਾਨ ਹੋਇਆ ਹੈ ਤੇ ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਗੜੇਮਾਰੀ ਨਾਲ ਹਰੇ ਚਾਰੇ ਦਾ ਵੀ ਸੌ ਫੀਸਦੀ ਨੁਕਸਾਨ ਹੋਇਆ ਹੈ। ਪਸ਼ੂਆਂ ਦਾ ਢਿੱਡ ਭਰਨਾ ਔਖਾ ਹੋਇਆ ਪਿਆ ਹੈ। ਸਰਕਾਰ ਪਸ਼ੂਆਂ ਵਾਲੀ ਫੀਡ ਦਾ ਪ੍ਰਬੰਧ ਕਰੇ। ਮੀਟਿੰਗ ’ਚ ਕਿਸਾਨਾਂ ਨੇ ਕਿਹਾ ਕਿ ਜਦੋਂ ਅੱਜ ਕਣਕ ਕਟਾਈ ਕਰਕੇ ਮੰਡੀਆਂ ’ਚ ਆਈ ਹੈ ਤਾਂ ਸਰਕਾਰ ਦੀਆਂ ਖਰੀਦ ਏਜੰਸੀਆਂ ਨੇ ਕਣਕ ਦੀ ਖਰੀਦ ਤੋਂ ਹੱਥ ਪਿੱਛੇ ਖਿੱਚ ਲਿਆ ਹੈ। ਮੰਡੀਆਂ ’ਚ ਕਣਕ ਦੇ ਅੰਬਾਰ ਲੱਗ ਗਏ ਹਨ। ਹਾਲੇ ਤੱਕ ਇਕ ਦਾਣਾ ਕਣਕ ਦਾ ਨਹੀਂ ਖਰੀਦਿਆ ਗਿਆ। ਕਿਹਾ ਇਹ ਜਾ ਰਿਹਾ ਹੈ ਕਿ ਬਾਰਿਸ਼ ਨਾਲ ਦਾਣਾ ਬਰੀਕ ਅਤੇ ਬਦਰੰਗ ਹੋ ਗਿਆ ਹੈ, ਇਸ ’ਚ ਕਿਸਾਨਾਂ ਦਾ ਕੀ ਕਸੂਰ ਹੈ ਜਿਸ ਤਰ੍ਹਾਂ ਦਾ ਮੌਸਮ ਰਿਹਾ ਹੈ ਉਸੇ ਤਰ੍ਹਾਂ ਦੀ ਫਸਲ ਤਿਆਰ ਹੋਈ ਹੈ। ਦੱਸਿਆ ਇਹ ਜਾ ਰਿਹਾ ਕਿ ਕੇਂਦਰ ਸਰਕਾਰ ਦੀਆਂ ਟੀਮਾਂ ਮੰਡੀਆਂ ’ਚ ਆ ਕੇ ਕਣਕ ਦੇ ਸੈਂਪਲ ਲੈ ਰਹੀਆਂ ਹਨ। ਕੇਂਦਰ ਤੇ ਪੰਜਾਬ ਸਰਕਾਰ ਤੋਂ ਜਥੇਬੰਦੀ ਮੰਗ ਕਰਦੀ ਹੈ ਕਿ ਬਦਰੰਗ ਅਤੇ ਬਰੀਕ ਦਾਣੇ ਤੇ ਛੋਟ ਦੇ ਕੇ ਤੁਰੰਤ ਖਰੀਦ ਸ਼ੁਰੂ ਕਰਵਾਈ ਜਾਵੇ ਕਿਸਾਨ ਦੀ ਜਾਨ ਬੁਝ ਕੇ ਕੀਤੀ ਜਾ ਰਹੀ ਖੱਜਲ ਖਵਾਰੀ ਬੰਦ ਕੀਤੀ ਜਾਵੇ। ਕਿਸਾਨਾਂ ਨੇ ਇਹ ਵੀ ਮੰਗ ਕੀਤੀ ਕਿ ਜੇਕਰ ਕਿਤੇ ਅੱਗ ਵਰਗੀ ਅਣਹੋਣੀ ਵਾਪਰਦੀ ਹੈ ਤਾਂ ਇਸ ਤੇ ਤੁਰੰਤ ਕਾਬੂ ਪਾਉਣ ਲਈ ਅੱਗ ਬੁਝਾਊ ਗੱਡੀਆਂ ਟਰੈਫਿਕ ਤੋਂ ਬਾਹਰ ਪਿੰਡਾਂ ਵਾਲੇ ਪਾਸੇ ਜਾਂ ਪਿੰਡਾਂ ’ਚ ਖੜੀਆਂ ਕੀਤੀਆਂ ਜਾਣ ਨਾਲ ਹੀ ਆਪਣੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਸਪਰੇ ਵਾਲੀਆਂ ਟੈਂਕੀਆਂ ਪਾਣੀ ਨਾਲ ਭਰ ਕੇ ਠੱਲੀਆਂ ਜਾਣ ਅਤੇ ਵਿਹਲੇ ਖੜੇ ਟਰੈਕਟਰਾਂ ਮਗਰ ਕਲਟੀਵੇਟਰ ਜਾਂ ਤਵੀਆਂ ਪਾ ਕੇ ਰੱਖੀਆਂ ਜਾਣ ਤਾਂ ਜੋ ਮਾੜੀ ਘਟਨਾ ਹੋਣ ਤੇ ਜ਼ਿਆਦਾ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਸਮੇਂ ਕਿਸਾਨ ਆਗੂ ਸਤਨਾਮ ਸਿੰਘ ਸਰਪੰਚ ਪਿੰਡ ਸਰਾਵਾਂ ਬੋਦਲਾਂ, ਰੇਸ਼ਮ ਸਿੰਘ ਸਰਾਵਾਂ ਬੋਦਲਾ, ਬਲਜਿੰਦਰ ਸਿੰਘ ਕੱਟਿਆਂਵਾਲੀ, ਗੁਰਜੀਤ ਸਿੰਘ ਸਰਾਵਾਂ ਬੋਦਲਾ ਸਾਬਕਾ ਸਰਪੰਚ, ਸਾਹਿਬ ਸਿੰਘ ਭੂੰਦੜ, ਹਰਪ੍ਰੀਤ ਸਿੰਘ ਸਰਾਵਾਂ ਬੋਦਲਾ, ਸਰਬਜੀਤ ਸਿੰਘ ਸਰਾਵਾਂ ਬੋਦਲਾਂ, ਬਲਦੇਵ ਸਿੰਘ ਅਬੁਲਖੁਰਾਣਾ, ਨਿਰਮਲ ਸਿੰਘ ਸੰਗੂਧੌਣ, ਬੇਅੰਤ ਸਿੰਘ ਬੱਲਮਗੜ, ਬਚਿੱਤਰ ਸਿੰਘ ਭਗਵਾਨਪੁਰਾ, ਮੋਹਣ ਸਿੰਘ ਭਗਵਾਨਪੁਰਾ, ਸਰਬਜੀਤ ਸਿੰਘ ਭਗਵਾਨਪੁਰਾ, ਸਾਂਝਾ ਰਾਮ ਭਗਵਾਨਪੁਰਾ, ਅਵਤਾਰ ਸਿੰਘ ਫੂਲੇਵਾਲਾ, ਰਵਿੰਦਰ ਸਿੰਘ, ਹਰਦੀਪ ਸਿੰਘ ਅਬੁਲਖਰਾਣਾ, ਗੁਰਚਰਨ ਸਿੰਘ ਬਾਂਮ, ਕੁਲਬੀਰ ਸਿੰਘ ਫੂਲੇਵਾਲਾ, ਦਰਸ਼ਨ ਸਿੰਘ ਚੱਕ ਮੋਤਲੇਵਾਲਾ, ਸੁਖਮੰਦਰ ਸਿੰਘ ਪ੍ਰਧਾਨ ਚੱਕ ਮੋਤਲੇਵਾਲਾ ਹਾਜ਼ਰ ਸਨ।