ਸਾਨੂੰ ਪ੍ਰਮਾਤਮਾ ਦੇ ਨਾਂਅ ਦਾ ਨਸ਼ਾ ਕਰਨਾ ਚਾਹੀਦਾ ਹੈ : ਸ਼ਸ਼ੀ ਭੈਣ
ਸਾਨੂੰ ਪ੍ਰਮਾਤਮਾ ਦੇ ਨਾਂਅ ਦਾ ਨਸ਼ਾ ਕਰਨਾ ਚਾਹੀਦਾ ਹੈ : ਬ੍ਰਹਮਾਕੁਮਾਰੀ ਸ਼ਸ਼ੀ ਭੈਣ
Publish Date: Fri, 20 Feb 2026 03:45 PM (IST)
Updated Date: Fri, 20 Feb 2026 03:48 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬ੍ਰਹਮਾਕੁਮਾਰੀ ਆਸ਼ਰਮ ਗਿੱਦੜਬਾਹਾ ਦੇ ਸੇਵਾ ਕੇਂਦਰ ਦੀ ਸੰਚਾਲਿਕਾ ਬ੍ਰਹਮਾਕੁਮਾਰੀ ਸ਼ੀਲਾ ਦੀਦੀ ਦੇ ਦਿਸ਼ਾ-ਨਿਰਦੇਸ਼ਾ ਹੇਠ ਗਿੱਦੜਬਾਹਾ ਦੇ ਨੇੜਲੇ ਪਿੰਡ ਕੋਟਭਾਈ ਵਿਖੇ ਬ੍ਰਹਮਾਕੁਮਾਰੀ ਆਸ਼ਰਮ ’ਚ ਕੋਟਭਾਈ ਸੇਵਾ ਕੇਂਦਰ ਦੀ ਸੰਚਾਲਿਕਾ ਬ੍ਰਹਮਾਕੁਮਾਰੀ ਰਜਨੀ ਦੀ ਅਗਵਾਈ ’ਚ ਮਹਾ ਸ਼ਿਵਰਾਤਰੀ ਨੂੰ ਸਮਰਪਿਤ ਧਾਰਮਿਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਯਜ ਪ੍ਰਧਾਨ ਮੁਕੇਸ਼ ਕੁਮਾਰ ਪਿੰਟੂ, ਰਾਜੇਸ਼ ਗਾਂਧੀ ਬਿੱਟੂ ਅਤੇ ਗੁਰਦਿਆਲ ਕੌਰ ਮੱਲਣ ਵਲੋਂ ਵਿਸ਼ੇਸ਼ ਤੌਰ ’ਤੇ ਪੁਜੇ। ਇਸ ਦੌਰਾਨ ਕੋਟਭਾਈ ਸੇਵਾ ਕੇਂਦਰ ਦੀ ਸੰਚਾਲਿਕਾ ਬ੍ਰਹਮਾਕੁਮਾਰੀ ਰਜਨੀ ਭੈਣ ਨੇ ਦੱਸਿਆ ਕਿ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਲਈ ਹਲਕੇ ਦੀ ਸੰਗਤ ਵਿਚ ਬੜਾ ਹੀ ਉਤਸ਼ਾਹ ਵੇਖਣ ਲਈ ਮਿਲੀਆ। ਉਨ੍ਹਾਂ ਦੱਸਿਆ ਕਿ ਮਹਾਂ ਸ਼ਿਵਰਾਤਰੀ ’ਤੇ ਨਗਰ ਕੋਟਭਾਈ ਵਿਖੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਨਗਰ ਨਿਵਾਸੀਆਂ ਨੇ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਵੱਲੋਂ ਆਮ ਸੰਗਤ ਨੂੰ ਬੁਰਾਈਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਇਸ ਦੌਰਾਨ ਗੋਨਿਆਣਾ ਮੰਡੀ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸ਼ਸ਼ੀ ਭੈਣ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਲੋਕ ਦੁਨਿਆਵੀ ਨਸ਼ੇ ਨੂੰ ਜ਼ਿਆਦਾ ਵਰਤ ਰਹੇ ਹਨ, ਜਿਸ ਨਾਲ ਸਾਡੀ ਸਿਹਤ, ਪੈਸਾ ਤੇ ਆਚਰਨ ਖ਼ਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪ੍ਰਮਾਤਮਾ ਦੇ ਨਾਂਅ ਦਾ ਨਸ਼ਾ ਕਰਨਾ ਚਾਹੀਦਾ ਹੈ, ਜਿਸ ਨਾਲ ਸਾਡੀ ਆਤਮਾ ਤੇ ਸਾਡਾ ਸਮਾਜ ਸੁਧਰੇਗਾ। ਸਮਾਗਮ ਦੇ ਅੰਤ ਵਿਚ ਝੰਡੇ ਦੀ ਰਸਮ ਵੀ ਨਿਭਾਈ ਗਈ। ਇਸ ਮੌਕੇ ਆਸ਼ਰਮ ਵਿਖੇ ਸ਼ਰਧਾਲੂਆਂ ਵਲੋਂ ਭਜਨ ਅਤੇ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਬ੍ਰਹਮਾ ਭੋਜਨ ਵਰਤਾਇਆ ਗਿਆ। ਇਸ ਮੌਕੇ ਮਹਿੰਦਰ ਭਾਈ, ਯੋਗੇਸ਼ ਗਰੋਵਰ, ਵਿਜੇ ਸਚਦੇਵਾ, ਹਰਦੇਵ ਸਿੰਘ ਗਰਗ, ਪਵਨ ਗੋਇਲ, ਗੁਲਸ਼ਨ ਸਿੰਗਲਾ, ਵਿਜੇ ਮੋਂਗਾ, ਕਾਂਤਾ ਬਾਂਸਲ, ਜਸਕਰਨ ਸ਼ਰਮਾਂ, ਪੂਰਨ ਚੰਦ ਸ਼ਰਮਾ, ਜੀਵਨ ਸ਼ਰਮਾਂ, ਕਾਂਤਾ ਰਾਮ, ਰਮੇਸ਼ ਗੁਪਤਾ ਅਤੇ ਸੀਮਾ ਸਚਦੇਵਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜਰ ਸਨ।