ਜੋ ਕੰਮ ਦੂਜੀਆਂ ਸਰਕਾਰਾਂ ਨੇ ਨਕਾਰੇ ਉਹ ‘ਆਪ’ ਨੇ ਕਰਵਾਏ : ਵਿਧਾਇਕ ਕਾਕਾ ਬਰਾੜ
ਜਿਹੜੇ ਕੰਮਾਂ ਨੂੰ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਨਿਕਾਰਿਆਂ ਉਹ ਕੰਮ ਅਸੀਂ ਅਪਣਾਏ : ਵਿਧਾਇਕ ਕਾਕਾ ਬਰਾੜ
Publish Date: Mon, 16 Mar 2026 05:37 PM (IST)
Updated Date: Mon, 16 Mar 2026 05:40 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪਿੰਡ ਰਣਜੀਤਗੜ੍ਹ ਦੀ ਢਾਣੀ ਕਰਤਾਰ ਸਿੰਘ ਵਾਲੇ ਰਾਹ ਨੂੰ ਪੱਕਾ ਕਰਨ ਦਾ ਉਦਘਾਟਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਕੀਤਾ ਗਿਆ। ਇਸ ਦੌਰਾਨ ਪਿੰਡ ਵਾਸੀਆਂ ’ਚ ਖੁਸ਼ੀ ਦੀ ਲਹਿਰ ਸੀ ਤੇ ਇਸ ਖੁਸ਼ੀ ਤੇ ਲੱਡੂ ਵੰਡਕੇ ਵਿਧਾਇਕ ਕਾਕਾ ਬਰਾੜ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਢਾਣੀ ਕਰਤਾਰ ਸਿੰਘ ਵਾਲੀ ਸੜਕ ਲੰਬੇ ਸਮੇਂ ਤੋਂ ਕੱਚੀ ਸੀ, ਜਿਸ ਵੱਲ ਪਿਛਲੀਆਂ ਅਕਾਲੀ ਦਲ ਅਤੇ ਕਾਂਗਰਸ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ। ਵਿਧਾਇਕ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਿਸ਼ੇਸ਼ ਧਿਆਨ ਦੇ ਰਹੀ ਹੈ ਅਤੇ ਪਿੰਡਾਂ ਵਿੱਚ ਸੜਕਾਂ, ਪੀਣ ਵਾਲੇ ਪਾਣੀ ਅਤੇ ਸੀਵਰੇਜ ਵਰਗੀਆਂ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਇਸ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।ਇਸ ਮੌਕੇ ਪਿੰਡ ਦੇ ਸਰਪੰਚ ਸਤਪਾਲ ਸਿੰਘ ਚੌਧਰੀ, ਸਰਪੰਚ ਦਰਸ਼ਨ ਸਿੰਘ, ਬਲਾਕ ਪ੍ਰਧਾਨ ਸੁਖਜਿੰਦਰ ਸਿੰਘ ਸੁੱਖਾ ਬਰਾੜ ਆਦਿ ਨੇ ਕਿਹਾ ਕਿ ਉਹ ਵਿਧਾਇਕ ਕਾਕਾ ਬਰਾੜ ਦਾ ਹਮੇਸ਼ਾ ਰਿਣੀ ਰਹਿਣਗੇ ਕਿਉਂਕਿ ਸਭ ਤੋਂ ਪਹਿਲਾ ਇਨ੍ਹਾਂ ਨੇ ਸਾਡੀ ਮੰਡੀ ਸ੍ਰੀ ਮੁਕਤਸਰ ਸਾਹਿਬ ਦੇ ਮਾਰਕਿਟ ਕਮੇਟੀ ਨਾਲ ਜ਼ੋੜੀ ਜ਼ੋ ਕਿ ਪਹਿਲਾ ਗੁਰੂਹਰਸਹਾਏ ਨਾਲ ਸੀ।ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿੱਚ ਇਹ ਪਹਿਲਾ ਨੀਂਹ ਪੱਥਰ ਲੱਗਿਆ ਜਿਓ ਵੰਡ ਹੋਈ ਸੀ, ਕਿਉਂਕਿ ਸਾਡੇ ਪਿੰਡ ਦੀ ਕੋਈ ਵੀ ਰਾਹ ਪੱਕਾ ਨਹੀਂ ਬਣਿਆ। ਉਨ੍ਹਾਂ ਕਿਹਾ ਕਿ ਹੁਣ ਉਮੀਦ ਜਾਗੀ ਕਿ ਉਨ੍ਹਾਂ ਦੀਆਂ ਸੜ੍ਹਕਾਂ ਪੱਕੀਆਂ ਹੋਣਗੀਆ।ਇਸ ਮੌਕੇ ਲੱਡੂ ਵੰਡਕੇ ਖੁਸ਼ੀ ਮਨਾਈ ਗਈ। ਇਸ ਮੌਕੇ ਸਰਪੰਚ ਸਤਪਾਲ ਸਿੰਘ ਪਾਲਾ, ਸੁਖਜਿੰਦਰ ਸਿੰਘ ਸੁੱਖਾ ਬਰਾੜ ਬਲਾਕ ਪ੍ਰਧਾਨ, ਸਰਬਜੀਤ ਸਿੰਘ ਸੰਧੂ,ਜਥੇਦਾਰ ਕਰਤਾਰ ਸਿੰਘ, ਸਰਪੰਚ ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਜੀਤ ਸਿੰਘ ਜ਼ੋਸ਼ਨ, ਬੂਟਾ ਸਿੰਘ, ਗੁਰਜਿੰਦਰ ਸਿੰਘ, ਮੰਟਾ ਢਿੱਲੋਂ, ਸੰਪੂਰਨ ਚੌਧਰੀ, ਅਮਰਜੀਤ ਸਿੰਘ, ਸੁਖਜਿੰਦਰ ਸਿੰਘ ਬੱਬਲੂ ਬਰਾੜ ਪ੍ਰਧਾਨ, ਸੋਨੂੰ ਜ਼ੋਸ਼ਨ, ਅਨਮੋਲ ਚੌਧਰੀ, ਅਰਸ਼ ਸੋਢੀ, ਲਵਲਾ ਸੋਢੀ, ਗੁਰਤੇਜ਼ ਸਿੰਘ ਖੋਖਰ ਵਾਲਾ, ਅੰਗਰੇਜ਼ ਸਿੰਘ ਖੋਖਰ, ਨਰਿੰਦਰ ਸਿੰਘ ਖੱਪਿਆਂਵਾਲੀ, ਮੈਂਬਰ ਰਘੁਬੀਰ ਸਿੰਘ, ਹਰਮੀਤ ਸਿੰਘ ਸਿੱਧੂ, ਉਪਕਾਰ ਸਿੰਘ ਪ੍ਰਧਾਨ, ਨਿਰਭੈ ਸਿੰਘ ਮਾਨ ਮੈਂਬਰ ਆਦਿ ਤੋਂ ਇਲਾਵਾ ਮੰਡੀ ਬੋਰਡ ਦੇ ਅਧਿਕਾਰੀ ਹਾਜ਼ਰ ਸਨ।