ਗਿੱਦੜਬਾਹਾ ਦੇ ਸਮਾਜ ਸੇਵੀ ਵੱਲੋਂ ਹਰ ਮਹੀਨੇ ਲੰਗਰ ’ਤੇ ਲਗਾਈ ਜਾਂਦੀ ਹੈ ਪਾਣੀ ਦੀ ਸੇਵਾ
ਗਿੱਦੜਬਾਹਾ ਦੇ ਸਮਾਜ ਸੇਵੀ ਵੱਲੋਂ ਹਰ ਮਹੀਨੇ ਲੰਗਰ ’ਤੇ ਲਗਾਈ ਜਾਂਦੀ ਹੈ ਪਾਣੀ ਦੀ ਸੇਵਾ
Publish Date: Sun, 25 Jan 2026 04:29 PM (IST)
Updated Date: Sun, 25 Jan 2026 04:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਗਿੱਦੜਬਾਹਾ ਦੇ ਸਮਾਜ ਸੇਵੀ ਅਤੇ ਸ਼ਿਵ ਗੌਰਾਂ ਲੰਗਰ ਕਮੇਟੀ ਗਿੱਦੜਬਾਹਾ ਦੇ ਪ੍ਰਧਾਨ ਅਤੇ ਸ਼ਿਵ ਆਰਓ ਦੇ ਸੰਚਾਲਕ ਵਿਜੇ ਬਾਂਸਲ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਅਤੇ ਨੇੜਲੀਆਂ ਥਾਵਾਂ ਤੇ ਮੁਫਤ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ। ਇਸੇ ਤਹਿਤ ਉਨਾਂ ਵੱਲੋਂ ਆਪਣੇ ਪਰਿਵਾਰ ਸਮੇਤ ਗਿੱਦੜਬਾਹਾ ਦੇ ਅਗਰਵਾਲ ਪੀਰਖਾਨਾ ਵਿਖੇ ਹੋਣ ਵਾਲੇ ਦੀਵਾਨ ਅਤੇ ਭੰਡਾਰੇ ਦੌਰਾਨ ਮਹੀਨੇ ਨਿਯਮਿਤ ਤੌਰ ’ਤੇ ਪਾਣੀ ਦੀ ਸੇਵਾ ਲਗਾਈ। ਇਸ ਦੌਰਾਨ ਸਵਾਮੀ ਨਰਿੰਦਰ ਬਠਲਾ ਮਲੋਟ ਵਾਲੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਸੇਵਾਵਾਂ ਨਾਲ ਮਨੁੱਖਤਾ, ਸੇਵਾ ਅਤੇ ਭਾਈਚਾਰੇ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਸੇਵਾਦਾਰਾਂ ਨੇ ਕਿਹਾ ਕਿ ਅੱਗੇ ਵੀ ਇਹ ਪਾਣੀ ਦੀ ਸੇਵਾ ਇਸ ਤਰ੍ਹਾਂ ਨਿਸ਼ਕਾਮ ਲਗਾਤਾਰ ਜਾਰੀ ਰਹੇਗੀ।