ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਤੇ ਧਰਨੇ ਦੇਣ ਦੀ ਚਿਤਾਵਨੀ
ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਤੇ ਧਰਨੇ ਦੇਣ ਦੀ ਚੇਤਾਵਨੀ
Publish Date: Fri, 20 Mar 2026 05:35 PM (IST)
Updated Date: Fri, 20 Mar 2026 05:37 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਜਲ ਸਪਲਾਈ ਅਤੇ ਸੈਨੀਟੇਸ਼ਨ (ਮੰ:) ਇੰਪਲਾਈਜ ਯੂਨੀਅਨ ਪੰਜਾਬ ਨੰ: 315 ਬਰਾਂਚ ਸ੍ਰੀ ਮੁਕਤਸਰ ਸਾਹਿਬ ਦੇ ਬ੍ਰਾਂਚ ਪ੍ਰਧਾਨ ਸ਼ੇਰ ਸਿੰਘ ਅਤੇ ਜਨਰਲ ਸਕੱਤਰ ਗਗਨਦੀਪ ਸਿੰਘ ਖੁੜੰਜ ਦੀ ਆਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ (ਬ੍ਰਾਂਚ) ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਦਾਨਾ ਨੇ ਜੱਥੇਬੰਦੀ ਦੇ ਸਮੂਹ ਆਗੂਆਂ ਅਤੇ ਮੈਬਰਾਂ ਨੂੰ ਜੱਥੇਬੰਦੀ ਨਾਲ ਲਾਬੰਦ ਕੀਤਾ। ਪ੍ਰੈੱਸ ਸਕੱਤਰ ਰਵਿੰਦਰ ਕੁਮਾਰ ਭੱਲਾ ਤੇ ਸੀਨੀਅਰ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਪਵਾਰ ਨੇ ਦੱਸਿਆ ਕਿ ਜੱਥੇਬੰਦੀ ਵੱਲੋ ਫੈਸਲਾ ਕੀਤਾ ਗਿਆ ਕਿ ਮੌਜੂਦਾ ਸੁੱਤੀ ਸਰਕਾਰ ਨੂੰ ਜਗਾਉਣ ਲਈ ਵੱਖ-ਵੱਖ ਜ਼ਿਲ੍ਹਿਆਂ ’ਚ ਆਉਣ ਵਾਲੇ ਸਮੇਂ ’ਚ ਆਪਣੇ ਵਿਭਾਗਾਂ ’ਚ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਅਤੇ ਧਰਨੇ ਲਗਾਏ ਜਾਣਗੇ। ਮੀਟਿੰਗ ’ਚ ਸ਼ਾਮਿਲ ਜੱਥੇਬੰਦੀ ਦਾ ਸਾਥ ਦੇਣ ਲਈ ਲੋਕਾਂ ਦੀ ਭਲਾਈ ਹਿੱਤ ਲੰਬੇ ਸਮੇਂ ਤੋਂ ਕੰਮ ਕਰਦੀ ਆ ਰਹੀ ਜੱਥੇਬੰਦੀ ਨੌਜਵਾਨ ਭਾਰਤ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਜੱਥੇਬੰਦੀ ਨਾਲ ਤਾਲਮੇਲ ਕੀਤਾ ਅਤੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਕੱਚੇ ਮੁਲਾਜਮਾਂ ਨੂੰ ਪੱਕੇ ਨਾ ਕੀਤਾ ਗਿਆ ਤਾਂ ਜੱਥੇਬੰਦੀ ਵੱਲੋਂ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਵੱਡੇ ਪੱਧਰ ਤੇ ਧਰਨੇ ਮੁਜਾਹਰੇ ਕੀਤੇ ਜਾਣਗੇ। ਇਸ ਮੌਕੇ ਸੁਖਜੀਤ ਸਿੰਘ ਸਿੱਧੂ, ਜਸਵੀਰ ਸਿੰਘ ਕਾਲਾ, ਪਰਮਜੀਤ ਸਿੰਘ ਪੰਮਾਂ, ਮੁਕੇਸ਼ ਕੁਮਾਰ, ਅਮਨ ਕੁਮਾਰ, ਸੁਖਵਿੰਦਰ ਸਿੰਘ ਮੋਂਟੀ, ਜਤਿੰਦਰ ਕੁਮਾਰ, ਪਨਦੀਪ ਸਿੰਘ ਧੀਰਾ, ਰਮਨਦੀਪ, ਹਰੀਸ਼ ਕੁਮਾਰ, ਸਨੋਜ ਕੁਮਾਰ, ਸੋਮਨਾਥ ਅਤੇ ਦਵਿੰਦਰ ਸਿੰਘ ਸਾਥੀ ਵੀ ਮੌਜੂਦ ਸਨ।