ਨਗਰ ਕੀਰਤਨ ਦਾ ਦੋਦਾ ਪਹੁੰਚਣ ’ਤੇ ਨਿੱਘਾ ਸਵਾਗਤ
ਨਗਰ ਕੀਰਤਨ ਦਾ ਦੋਦਾ ਪਹੁੰਚਣ ’ਤੇ ਨਿੱਘਾ ਸਵਾਗਤ
Publish Date: Sat, 28 Feb 2026 05:48 PM (IST)
Updated Date: Sat, 28 Feb 2026 05:49 PM (IST)

ਦਵਿੰਦਰ ਬਾਘਲਾ. ਪੰਜਾਬੀ ਜਾਗਰਣ ਦੋਦਾ : ਇਲਾਕੇ ਦੀ ਨਾਮਵਰ ਧਾਰਮਿਕ ਨਿਰੋਲ ਸੇਵਾ ਆਰਗੇਨਾਈਜੇਸ਼ਨ ਧੂਲਕੋਟ (ਸ੍ਰੀ ਮੁਕਤਸਰ ਸਾਹਿਬ) ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਡੇਰਾ ਬਾਬਾ ਧਿਆਨਦਾਸ ਦੋਦਾ ਪੁੱਜਣ ’ਤੇ ਸੰਗਤਾਂ ਵੱਲੋ ਨਿੱਘਾ ਸਵਾਗਤ ਕੀਤਾ ਗਿਆ। ਸੰਸਥਾ ਦੇ ਮੁੱਖ ਸੇਵਾਦਾਰ ਡਾ. ਜਗਦੀਪ ਸਿੰਘ ਕਾਲਾ ਸੋਢੀ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 16ਵਾਂ ਨਗਰ ਕੀਰਤਨ ਦੋਦਾ ਪੁੱਜਾ ਹੈ ਜੋ ਕਿ 6 ਮਾਰਚ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਗੇਟ ਪਾਕਿਸਤਾਨ (ਬਾਰਡਰ) ਵਿਖੇ ਸੰਪੂਰਨ ਹੋਵੇਗਾ। ਨਗਰ ਕੀਰਤਨ ਦੌਰਾਨ ਸੰਗਤਾਂ ਨੂੰ ਭਾਈ ਦਾਨ ਸਿੰਘ ਗੱਤਕਾ ਪਾਰਟੀ ਡੇਰਾ ਬਾਬਾ ਧਿਆਨ ਦਾਸ ਵੱਲੋਂ ਆਪਣੇ ਜੌਹਰ ਦਿਖਾਏ ਗਏ ਤੇ ਪੁਲਿਸ ਬੈਂਡ ਪਾਰਟੀ ਵੱਲੋਂ ਵੀ ਰੌਚਕ ਦ੍ਰਿਸ਼ ਪੇਸ਼ ਕੀਤੇ ਗਏ। ਇਸ ਨਗਰ ਕੀਰਤਨ ਦੋਦਾ ਵਿਖੇ ਕਈ ਜਗ੍ਹਾ ਸੰਗਤਾਂ ਨੇ ਦਰਸ਼ਨ ਕੀਤੇ। ਇਸ ਮੌਕੇ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਮਨਜੀਤ ਸਿੰਘ ਹਾਜ਼ਰ ਸਨ। ਇਸ ਮੌਕੇ ਅਮਰੀਕ ਸਿੰਘ ਵਕੀਲ ਬਰਾੜ, ਅਵਤਾਰ ਸਿੰਘ ਖਾਲਸਾ, ਤੇਜਾ ਸਿੰਘ ਬਰਾੜ, ਸੁਖਪਾਲ ਬਰਾੜ, ਜਲੰਧਰ ਸਿੰਘ ਮੈਂਬਰ, ਬਲਵਿੰਦਰ ਸਿੰਘ ਸਾਬਕਾ ਐਮਡੀ, ਨੰਬਰਦਾਰ ਗੁਰਾਦਿੱਤਾ ਸਿੰਘ, ਮੱਖਣ ਸਿੰਘ, ਅੰਮ੍ਰਿਤਪਾਲ ਸਿੰਘ ਬਰਾੜ, ਜਰਨੈਲ ਸਿੰਘ ਮੈਂਬਰ, ਬਾਹਲਾ ਸਿੰਘ ਧਾਲੀਵਾਲ, ਰੇਸ਼ਮ ਸਿੰਘ ਮੈਂਬਰ, ਹਰਪਾਲ ਬਰਾੜ ਆਦਿ ਸੰਗਤਾਂ ਨੇ ਹਾਜ਼ਰੀ ਲਗਵਾਈ।