ਗਊਸ਼ਾਲਾ ’ਚ ਕੀਤੀ ਸਫ਼ਾਈ
ਮੁਕਤੀ ਦੀ ਯੁਕਤੀ ਟਰੱਸਟ ਦੇ ਵਾਲੰਟੀਅਰਜ ਨੇ ਕੀਤੀ ਗਊਸ਼ਾਲਾ ਦੀ ਸਫਾਈ
Publish Date: Fri, 20 Mar 2026 04:23 PM (IST)
Updated Date: Fri, 20 Mar 2026 04:25 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ, ਗਿੱਦੜਬਾਹਾ : ਮੁਕਤੀ ਦੀ ਯੁਕਤੀ ਟਰੱਸਟ ਦੇ ਵਾਲੰਟੀਅਰਜ ਵੱਲੋਂ ਹਰਗੁਰੂ ਯੁਗਨਾਇਕ ਸੇਠ ਮਹਾਰਾਜ ਦੀ ਪ੍ਰੇਰਣਾ ਨਾਲ ਗਊਸ਼ਾਲਾ ਕਮੇਟੀ ਦੇ ਸਹਿਯੋਗ ਨਾਲ ਗਊਸ਼ਾਲਾ ਵਿਖੇ ਸਵੱਛਤਾ ਅਭਿਆਨ ਤਹਿਤ ਸਫਾਈ ਕੀਤੀ ਗਈ। ਇਸ ਵਿਸ਼ੇਸ਼ ਸਫਾਈ ਅਭਿਆਨ ’ਚ ਗਿੱਦੜਬਾਹਾ ਤੋਂ ਇਲਾਵਾ ਸ੍ਰੀਗੰਗਾਨਗਰ, ਕੰਧਵਾਲਾ ਸਮੇਤ ਹੋਰਨਾ ਪਿੰਡਾਂ ਤੋਂ ਆਏ ਵਾਲੰਟੀਅਰਜ ਵੱਲੋਂ ਗਊਸ਼ਾਲਾ ਦੇ ਅੰਦਰਲੇ ਹਿੱਸੇ ਅਤੇ ਬਾਹਰ ਦੀ ਸਫਾਈ ਕੀਤੀ ਗਈ। ਗਊਸ਼ਾਲਾ ਦੀ ਸਫਾਈ ਉਪਰੰਤ ਟਰੱਸਟ ਦੇ ਵਾਲੰਟੀਅਰਾਂ ਵੱਲੋਂ ਗਊਆਂ ਲਈ ਹਰੇ ਚਾਰੇ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਇਸ਼ਾਨ ਕਟਾਰੀਆ ਨੇ ਕਿਹਾ ਕਿ ਹਰਗੁਰੂ ਯੁਗਨਾਇਕ ਸੇਠ ਮਹਾਰਾਜ ਮਨੁੱਖਤਾ ਨੂੰ ਇਹ ਪਵਿੱਤਰ ਸਿੱਖਿਆ ਦੇ ਰਹੇ ਹਨ ਕਿ ਰੱਬ ਹਰ ਕਣ-ਕਣ ’ਚ ਵੱਸਦਾ ਹੈ। ਬੇਜੁਬਾਨ ਜਾਨਵਰਾਂ ’ਚ ਵੀ ਉਹੀ ਪਰਮਾਤਮਾ ਵੱਸਦਾ ਹੈ, ਇਸ ਲਈ ਉਨ੍ਹਾਂ ਦੀ ਸੇਵਾ ਕਰਨੀ ਅਸਲ ’ਚ ਪਰਮਾਤਮਾ ਦੀ ਹੀ ਸੇਵਾ ਹੈ। ਇਸ ਮੌਕੇ ਦਵਿੰਦਰ ਕੁਮਾਰ, ਅਜੇ ਕੁਮਾਰ, ਇਸ਼ਾਨ ਕਟਾਰੀਆ, ਵਨੀਤਾ ਅਤੇ ਮੈਨੇਜਰ ਦੀਪਕ ਸਿੰਗਲਾ ਵੀ ਮੌਜੂਦ ਸਨ।