ਛੱਤਿਆਣੇ ਦਾ ‘ਡੇਅ-ਨਾਈਟ ਓਪਨ ਫੁੱਟਬਾਲ ਟੂਰਨਾਮੈਂਟ’ ਸ਼ਾਨੋ-ਸ਼ੌਕਤ ਨਾਲ ਸਮਾਪਤ
ਪਿੰਡ ਛੱਤਿਆਣੇ ਦਾ ‘ਡੇ ਨਾਈਟ ਓਪਨ ਫੁੱਟਬਾਲ ਟੂਰਨਾਮੈਂਟ’ ਸ਼ਾਨੋ ਸ਼ੌਕਤ ਨਾਲ ਸੰਪਨ
Publish Date: Mon, 06 Apr 2026 04:24 PM (IST)
Updated Date: Mon, 06 Apr 2026 04:28 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸ਼ੋਹ ਪ੍ਰਾਪਤ ਧਰਤੀ ਪਿੰਡ ਛੱਤਿਆਣਾ ਵਿਖੇ ਨੈਸ਼ਨਲ ਸਪੋਰਟਸ ਕਲੱਬ ਵੱਲੋਂ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਲੋਕਲ ਕਮੇਟੀ ਕਿਸਾਨ ਯੂਨੀਅਨ ਐਨਆਰਆਈ ਵੀਰ, ਸਮੂਹ ਖਿਡਾਰੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਡੇ ਨਾਈਟ ਓਪਨ ਫੁੱਟਬਾਲ ਟੂਰਨਾਮੈਂਟ ਸਰਕਾਰੀ ਹਾਈ ਸਕੂਲ ਦੇ ਖੇਡ ਗਰਾਉਡ ’ਚ ਕਰਵਾਇਆ। ਟੂਰਨਾਮੈਂਟ ਦਾ ਪਹਿਲਾ ਇਨਾਮ ਪ੍ਰਦੀਪ ਸਿੰਘ ਬਰਾੜ ਕਨੇਡਾ ਪੁੱਤਰ ਗੁਰਦੀਪ ਸਿੰਘ ਬਰਾੜ ਸਾਬਕਾ ਮੈਂਬਰ ਵਲੋਂ ਸਾਬਕਾ ਖਿਡਾਰੀ ਸਵ. ਕੁਲਦੀਪ ਸਿੰਘ ਬਰਾੜ ਦੀ ਯਾਦ ਵਿਚ ਦਿੱਤਾ, ਦੂਸਰਾ ਇਨਾਮ ਸ਼ਨੀ ਸੰਧੂ ਅਤੇ ਮੰਗੂ ਸੰਧੂ ਕਨੇਡਾ ਦੇ ਪਰਿਵਾਰ ਵਲੋਂ ਸਵ ਸ ਜਗਜੀਤ ਸਿੰਘ ਪ੍ਰਧਾਨ ਦੀ ਯਾਦ ਵਿਚ ਦਿੱਤਾ ਅਤੇ ਤੀਸਰਾ ਅਤੇ ਚੌਥਾ ਇਨਾਮ ਦੇ ਨਾਲ ਵਧੀਆ ਖਿਡਾਰੀਆਂ ਨੂੰ ਸਾਈਕਲ ਨਾਲ ਸਨਮਾਨ ਕਰਮਦੀਪ ਸਿੰਘ ਯੂਐਸਏ ਵੱਲੋਂ ਦਿੱਤਾ ਗਿਆ ਮਾਸਟਰ ਰਵਿੰਦਰ ਸਿੰਘ ਬਰਾੜ, ਗੈਰੀ ਕੈਨੇਡਾ, ਡਾ. ਪਰਮਿੰਦਰ ਸਿੰਘ ਮੰਗੇੜਾ, ਪ੍ਰਿੰਸੀਪਲ ਪ੍ਰਵੀਨ ਪੁਰੀ, ਪ੍ਰਧਾਨ ਜਗਜੀਤ ਡੱਲੇਵਾਲ, ਅਜੈਪਾਲ ਬਰਾੜ ਪ੍ਰਧਾਨ ਮਿਸਲ ਸਤਲੁਜ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਟੂਰਨਾਮੈਂਟ ’ਚ ਕੁੱਲ 32 ਟੀਮਾਂ ਨੇ ਭਾਗ ਲਿਆ ਜਿਨਾਂ ਵਿੱਚੋਂ ਉਦੇਕਰਨ ਦੀ ਟੀਮ ਨੇ ਪਹਿਲਾ ਸਥਾਨ, ਗੁਰੂ ਕਾਸ਼ੀ ਯੂਨੀਵਰਸਿਟੀ ਦੀ ਟੀਮ ਨੇ ਦੂਸਰਾ ਸਥਾਨ, ਪਿੰਡ ਆਲਮ ਵਾਲਾ ਦੀ ਟੀਮ ਨੇ ਤੀਜਾ ਸਥਾਨ ਅਤੇ ਸੋਥਾ ਦੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਦੇ ਆਕਾਸ਼ ਉਦੇਕਰਨ ਤੇ ਪਿੱਕਾ ਗੁਰੂ ਕਾਸ਼ੀ ਯੂਨੀਵਰਸਿਟੀ ਵਧੀਆ ਖਿਡਾਰੀ ਚੁਣੇ ਗਏ। ਪਿੰਡ ਦੇ ਵਧੀਆ ਖਿਡਾਰੀ ਵਿਪਨ ਬਰਾੜ ਨੂੰ ਸਮਾਟ ਵਾਚ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਬਰਾੜ, ਤੇਜਿੰਦਰ ਸਿੰਘ ਮਹਾਸ਼ਾ, ਨਿੰਮਾ ਮਾਨ, ਲਵਪ੍ਰੀਤ ਮਾਨ, ਵਿਪਨ ਬਰਾੜ, ਹਰਪ੍ਰੀਤ ਮਾਨ,ਜੋਤਾ ਮਾਨ, ਮੱਖਣ ਸਿੰਘ, ਹਰਪ੍ਰੀਤ, ਗੁਰਦੀਪ ਸਿੰਘ, ਬੱਬੀ, ਬੱਗੀ ਬਰਾੜ, ਗੁਰਦੀਪ ਬਰਾੜ, ਗੁਰਸੇਵਕ ਮਾਨ, ਦੀਪਾ ਬਰਾੜ, ਗੁਰਪ੍ਰੀਤ ਸਿੰਘ, ਬਿੰਦਰ ਮਾਨ, ਦਵਿੰਦਰ ਸਿੰਘ ਤੋਂ ਇਲਾਵਾ ਸਮੂਹ ਖਿਡਾਰੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ।