ਵਾਇਸ ਚਾਂਸਲਰ ਡਾ. ਸੂਦ ਨੂੰ ਸਦਮਾ, ਭਤੀਜਾ ਚੱਲ ਵਸਿਆ
ਵਾਇਸ ਚਾਂਸਲਰ ਡਾ. ਸੂਦ ਨੂੰ ਸਦਮਾ, ਭਤੀਜਾ ਸਵਰਗਵਾਸ : ਢੋਸੀਵਾਲ
Publish Date: Mon, 12 Jan 2026 03:37 PM (IST)
Updated Date: Mon, 12 Jan 2026 03:39 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਵਾਇਸ ਚਾਂਸਲਰ ਡਾ. ਰਾਜੀਵ ਸੂਦ ਦੇ ਭਤੀਜੇ ਮਨੀਸ਼ ਸੂਦ (50) ਪਿਛਲੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ। ਅਤਿਅੰਤ ਦੁੱਖ ਦੀ ਇਸ ਘੜੀ ’ਚ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਤੇ ਐਲਬੀਸੀਟੀ (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਬਾਨੀ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਵਾਇਸ ਚਾਂਸਲਰ ਡਾ. ਸੂਦ ਨਾਲ ਟੈਲੀਫੋਨ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਤ ਵਿਭਾਗ ਵਿੱਚੋਂ ਸੇਵਾ ਮੁਕਤ ਅਸਿਸਟੈਂਟ ਜੁਆਇੰਟ ਕੰਟਰੋਲਰ ਓਪੀ ਚੌਧਰੀ ਸਮੇਤ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਡਾ. ਸੁਰਿੰਦਰ ਗਿਰਧਰ ਅਤੇ ਪ੍ਰਦੀਪ ਧੂੜੀਆ (ਦੋਨੋਂ ਪੈਟਰਨ) ਸਮੇਤ ਐਲਬੀਸੀਟੀ ਫਰੀਦਕੋਟ ਦੀ ਜਿਲ੍ਹਾ ਪੈਟਰਨ ਮੈਡਮ ਹੀਰਾਵਤੀ, ਨਾਇਬ ਤਹਿਸੀਲਦਾਰ (ਰ), ਚੇਅਰਮੈਨ ਪ੍ਰਿੰ. ਕ੍ਰਿਸ਼ਨ ਲਾਲ, ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ, ਜਨਰਲ ਸਕੱਤਰ ਮਲਕੀਅਤ ਸਿੰਘ ਮੰਨਣ ਅਤੇ ਸ਼ਾਂਤੀ ਦੇਵੀ ਸੁਪਰਡੈਂਟ ਗ੍ਰੇਡ-1, ਅਮਰ ਸਿੰਘ ਮਹਿਮੀ, ਡੀਪੀਐੱਸ ਭੋਲਾ, ਸ਼ਿਵ ਨਾਥ ਦਰਦੀ ਅਤੇ ਸ੍ਰੀ ਕ੍ਰਿਸ਼ਨ ਆਰਏ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੀ ਸੂਦ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਨੀਸ਼ ਸੂਦ ਨਮਿਤ ਅੰਤਿਮ ਅਰਦਾਸ 19 ਜਨਵਰੀ ਸੋਮਵਾਰ ਨੂੰ ਉਨ੍ਹਾਂ ਦੇ ਗ੍ਰਹਿ ਨਵੀ ਦਿੱਲੀ ਵਿਖੇ ਹੋਵੇਗੀ।