ਵੀਰ ਹਨੂੰਮਾਨਾ, ਅਤੀ ਬਲਵਾਨਾ... ਭਜਨ ਨੇ ਸ਼ਰਧਾਲੂ ਕੀਤੇ ਮੰਤਰ ਮੁਘਧ
ਵੀਰ ਹਨੂੰਮਾਨਾ, ਅਤੀ ਬਲਵਾਨਾ... ਭਜਨ ਸੁਣ ਸ਼ਰਧਾਲੂ ਹੋਏ ਭਾਵ-ਵਿਭੋਰ
Publish Date: Sun, 29 Mar 2026 03:39 PM (IST)
Updated Date: Sun, 29 Mar 2026 03:41 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਬੈਂਕ ਰੋਡ ਸਥਿਤ ਸ੍ਰੀ ਮਹਾਦੇਵ ਮੰਦਰ ’ਚ ਸ੍ਰੀ ਰਾਮਨਵਮੀ ਦੇ ਸਬੰਧ ’ਚ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਪਹੁੰਚੇ ਸ਼ਰਧਾਲੂਆਂ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ ਅਤੇ ਵੀਰ ਹਨੂੰਮਾਨ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੰਦਰ ਦਾ ਵਿਹਡ਼ਾ ਭਗਵਾਨ ਸ੍ਰੀ ਰਾਮ ਚੰਦਰ ਜੀ ਅਤੇ ਵੀਰ ਬਜਰੰਗੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਭਜਨ ਸੰਧਿਆ ਦੌਰਾਨ “ਵੀਰ ਹਨੂੰਮਾਨਾ, ਅਤੀ ਬਲਵਾਨਾ…”, “ਨਗਰੀ ਹੋ ਅਯੋਧਿਆ ਸੀ, ਰਘੁਕੁਲ ਸਾ ਘਰਾਨਾ ਹੋ…”, “ਰਘੁਕੁਲ ਰੀਤ ਸਦਾ ਚਲੀ ਆਈ…” ਆਦਿ ਭਜਨ ਸੁਣਕੇ ਸ਼ਰਧਾਲੂ ਭਾਵ-ਵਿਭੋਰ ਹੋ ਗਏ। ਇਸਦੇ ਨਾਲ ਹੀ “ਸ੍ਰੀ ਕ੍ਰਿਸ਼ਨ ਗੋਵਿੰਦ ਹਰੇ ਮੁਰਾਰੀ, ਹੇ ਨਾਥ ਨਾਰਾਇਣ ਵਾਸੁਦੇਵਾ…”, “ਵੋ ਹੈ ਅਲਬੇਲਾ ਮਦਨ ਨੈਨੋਂ ਵਾਲਾ…”, “ਕੀਰਤਨ ਕੀ ਹੈ ਰਾਤ ਬਾਬਾ ਅੱਜ ਥਾਣੇ ਆਣੋ ਹੈ…” ਆਦਿ ਭਜਨਾਂ ਨੇ ਵੀ ਸ਼ਰਧਾਲੂਆਂ ਨੂੰ ਮੰਤਰਮੁਗਧ ਕਰ ਦਿੱਤਾ। ਉਤਸਵ ਦੇ ਮੌਕੇ ਮੰਦਰ ਨੂੰ ਜਗਮਗਾਉਂਦੀ ਲੜੀਆਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਮੰਦਰ ਕਮੇਟੀ ਵੱਲੋਂ ਆਏ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਾਵਾ ਵਾਟਸ ਪਰਿਵਾਰ, ਮਿੱਕੀ ਗਿਰਧਰ, ਦੇਸਰਾਜ ਤਨੇਜਾ, ਸੌਰਭ, ਸੱਨੀ ਗਿਰਧਰ, ਲੱਡੂ ਧਵਨ, ਚਿੰਟੂ ਕਥੂਰਿਆ, ਸਤੀਸ਼ ਵਧਵਾ, ਅਰੁਣ ਦੂਮੜਾ, ਸਾਬਕਾ ਕੌਂਸਲਰ ਕਾਲਾ ਧੂੜੀਆ, ਕਪਿਲ ਧੂੜੀਆ, ਅਰੋੜਵੰਸ਼ ਸਭਾ ਦੇ ਪ੍ਰਧਾਨ ਰਾਜਕੁਮਾਰ ਭਟੇਜਾ ਮੇਲੂ, ਕਾਲਾ ਤਨੇਜਾ, ਸੁਭਾਸ਼ ਨਾਗਪਾਲ, ਸੁਨੀਲ ਗੁੰਬਰ ਪਰਿਵਾਰ, ਸ੍ਰੀ ਹਨੂੰਮਾਨ ਚਾਲੀਸਾ ਮੰਡਲ ਦੇ ਚੇਅਰਮੈਨ ਡਾ. ਸੁਭਾਸ਼ ਖੁਰਾਣਾ, ਪ੍ਰਧਾਨ ਅਨਿਲ ਵਾਟਸ, ਸੁਰਿੰਦਰ ਕੁਮਾਰ ਜੱਟੂ, ਤਰਸੇਮ ਲਾਲ ਮੁਜਰਾਲ, ਵਿਨੇ ਜੈਨ, ਕਰਨ ਵਾਟਸ, ਸੰਦੀਪ ਚੁੱਘ, ਵਰੁਣ ਭਾਟੀਆ, ਪੰਕਜ ਭਾਟੀਆ, ਰਿੰਕਾ, ਕ੍ਰਿਸ਼ਨ ਕੁਮਾਰ ਗੱਬਰ, ਨੀਰਜ ਕੁਮਾਰ ਤਾਇਲ, ਹੈੱਪੀ ਕੁਮਾਰ, ਸੰਦੀਪ ਬਜਾਜ, ਰਵੀ ਸ਼ਰਮਾ, ਵਰਦਾਨ ਜੈਨ ਸਮੇਤ ਮੰਦਰ ਕਮੇਟੀ ਦੇ ਸਮੂਹ ਮੈਂਬਰ ਪਰਿਵਾਰਾਂ ਸਮੇਤ ਹਾਜ਼ਰ ਸਨ।