ਪੱਤਰਕਾਰ ਵਿਕਾਸ ਭਾਰਦਵਾਜ ਦੀ ਮੌਤ ’ਤੇ ਕੀਤਾ ਦੁੱਖ ਸਾਂਝਾ
ਪੱਤਰਕਾਰ ਵਿਕਾਸ ਭਾਰਦਵਾਜ ਦੀ ਮੌਤ ’ਤੇ ਵੱਖ-ਵੱਖ ਰਾਜਨੀਤਿਕ ਨੇਤਾਵਾਂ ਨੇ ਕੀਤਾ ਦੁੱਖ ਸਾਂਝਾ
Publish Date: Sat, 14 Feb 2026 04:18 PM (IST)
Updated Date: Sat, 14 Feb 2026 04:21 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੰਡੀ ਬਰੀਵਾਲਾ ਤੋਂ ਆਦਾਰਾ ‘ਪੰਜਾਬੀ ਜਾਗਰਣ’ ’ਚ ਪਿਛਲੇ ਲੰਬੇ ਸਮੇਂ ਤੋਂ ਪੱਤਰਕਾਰ ਵਜੋਂ ਸੇਵਾਵਾਂ ਨਿਭਾ ਰਹੇ ਸੀਨੀਅਰ ਪੱਤਰਕਾਰ ਵਿਕਾਸ ਭਾਰਦਵਾਜ ਪੁੱਤਰ ਸਹਿਦੇਵ ਸ਼ਰਮਾ ਵਾਸੀ ਮੰਡੀ ਬਰੀਵਾਲਾ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ਉਹ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚਲ ਰਹੇ ਸਨ। ਉਨ੍ਹਾਂ ਦੀ ਬੇਵਕਤੀ ਮੌਤ ’ਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਸ੍ਰੀ ਮੁਕਤਸਰ ਸਾਹਿਬ, ਅਜੇਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਕਾਂਗਰਸ ਫਰੀਦਕੋਟ, ਵਿੱਕੀ ਡਿਮੋਲੀਆ ਨਿੱਜੀ ਸਕੱਤਰ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਸ੍ਰੀ ਮੁਕਤਸਰ ਸਾਹਿਬ, ਸੰਤਰਾਮ ਗੁੱਲੂ, ਰੋਸ਼ਨ ਲਾਲ ਰੋਸ਼ੀ, ਬਲਜਿੰਦਰ ਸਿੰਘ ਨੀਟਾ ਰੰਗਪੁਰੀ, ਫਕੀਰ ਚੰਦ ਗੋਇਲ ਬਰੀਵਾਲਾ, ਬਲਜਿੰਦਰ ਸਿੰਘ ਹਰੀਕੇਕਲਾਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ, ਸਮਾਜਸੇਵੀ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰਿਕ ਮੈਂਬਰਾਂ ਪਿਤਾ ਸਹਿਦੇਵ ਸ਼ਰਮਾ, ਭਰਾ ਐਡਵੋਕੇਟ ਨਿਸ਼ੂ ਭਾਰਦਵਾਜ ਸਮੇਤ ਪਰਿਵਾਰ ਨਾਲ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਵਿਕਾਸ ਭਾਰਦਵਾਜ (ਵਿੱਕੀ) ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ੍ਰੀ ਗਰੁੜ ਪੁਰਾਣ ਪਾਠ ਦਾ ਭੋਗ ਮਿਤੀ 22 ਫਰਵਰੀ 2026 ਦਿਨ ਐਤਵਾਰ ਨੂੰ ਬਾਬਾ ਮੋਡਾ ਜੀ ਸਮਾਧ ਬਰੀਵਾਲਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਪਵੇਗਾ।