ਚੋਰਾਂ ਨੇ ਮੋਬਾਈਲਾਂ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ
ਨਾ ਮਾਲੂਮ ਚੋਰਾਂ ਨੇ ਸ਼ਟਰ ਤੋੜਕੇ ਮੋਬਾਇਲ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ
Publish Date: Tue, 17 Feb 2026 05:43 PM (IST)
Updated Date: Tue, 17 Feb 2026 05:45 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਸ਼ੇਰ ਸਿੰਘ ਚੌਂਕ ਤੋਂ ਸਾਹਮਣੇ ਆਇਆ, ਜਿੱਥੇ 16 ਫਰਵਰੀ ਦੀ ਰਾਤ ਕੁਝ ਨਾ ਮਾਲੂਮ ਵਿਅਕਤੀਆਂ ਵੱਲੋਂ ਇੱਕ ਮੋਬਾਇਲ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੁਵੀ ਟੈਲੀਕਾਮ ਦੇ ਸੰਚਾਲਕ ਸਿਕੰਦਰ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਕਰੀਬ 9 ਵਜੇ ਦੁਕਾਨ ਬੰਦ ਕਰਕੇ ਘਰ ਚਲੇ ਗਏ ਤੇ ਸਵੇਰੇ ਤੜਕਸਾਰ ਕਰੀਬ ਸਾਢੇ ਚਾਰ ਵਜੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਘਰ ਆ ਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਪਿਛਲੇ ਪਾਸੇ ਵਾਲਾ ਸ਼ਟਰ ਟੁੱਟਿਆ ਹੋਇਆ। ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਦੁਕਾਨ ਅੰਦਰ ਕੁਝ ਪੁਰਾਣੇ ਮੋਬਾਇਲਾਂ ਦੇ ਡੱਬੇ ਖਿਲਰੇ ਹੋਏ ਸਨ ਤੇ ਕਰੀਬ 20 ਤੋਂ 25 ਹਜ਼ਾਰ ਰੁਪਏ ਦੇ ਮੋਬਾਇਲ ਗਾਇਬ ਸਨ ਤੇ ਜਾਂਦੇ ਹੋਏ ਚੋਰ ਹਥਿਆਰ ਵਜੋਂ ਆਪਣੇ ਨਾਲ ਲੈ ਕੇ ਆਏ ਨਲਕੇ ਦੀ ਹੱਥੀ ਛੱਡ ਗਏ। ਸਿਕੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਬੱਸ ਸਟੈਂਡ ਪੁਲਿਸ ਚੌਕੀ ਨੂੰ ਦਿੱਤੀ ਗਈ ਹੈ ਤੇ ਮਾਮਲੇ ਦੀ ਤਫ਼ਤੀਸ਼ ਬੱਸ ਸਟੈਂਡ ਚੌਂਕੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਸ਼ਿਕੰਦਰ ਸਿੰਘ ਨੇ ਦੱਸਿਆ ਕਿ ਸ਼ੇਰ ਸਿੰਘ ਚੌਂਕ ’ਚ ਲੱਗੀਆਂ ਸਟਰੀਟ ਲਾਈਟਾਂ ਬੰਦ ਹਨ, ਜਿਸ ਦਾ ਫਾਇਦਾ ਸ਼ਰਾਰਤੀ ਤੇ ਸਮਾਜ ਵਿਰੋਧੀ ਅਨਸਰ ਅਕਸਰ ਹੀ ਉਠਾਉਂਦੇ ਹਨ ਉਨ੍ਹਾਂ ਨੇ ਨਗਰ ਕੌਂਸਲ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸ਼ੇਰ ਸਿੰਘ ਚੌਂਕ ’ਚ ਲੱਗੀਆਂ ਸਟਰੀਟ ਲਾਈਟਾਂ ਦੁਰੱਸਤ ਕਰਵਾਈਆਂ ਜਾਣ ਤੇ ਇਸ ਤੋਂ ਪਹਿਲਾਂ ਵੀ ਇਸ ਏਰੀਏ ’ਚ ਕਈ ਦੁਕਾਨਾਂ ਤੋਂ ਚੋਰੀਆਂ ਹੋ ਚੁੱਕੀਆਂ।