ਸਕੂਲੀ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ
ਸਕੂਲੀ ਵਿਦਿਆਰਥੀਆਂ ਨੂੰ ਯੂਨੀਫਾਰਮ ਵੰਡੀਆਂ
Publish Date: Fri, 06 Feb 2026 03:55 PM (IST)
Updated Date: Fri, 06 Feb 2026 03:56 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ, ਗਿੱਦੜਬਾਹਾ : ਗਿੱਦੜਬਾਹਾ ਦੇ ਸਮਾਜਸੇਵੀ ਰਿੱਕੀ ਜਿੰਦਲ ਨੇ ਅੱਜ ਆਪਣੇ ਸਵਰਗੀ ਪਿਤਾ ਅਮਰਜੀਤ ਜਿੰਦਲ ਦੀ ਯਾਦ ’ਚ ਡਾ. ਸਮਰਿਤੀ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ, ਗਿੱਦੜਬਾਹਾ ਦੇ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਯੂਨੀਫਾਰਮ ਵੰਡੀ ਗਈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮੁਕੇਸ਼ ਗਰਗ ਨੇ ਰਿੱਕੀ ਜਿੰਦਲ ਦਾ ਧੰਨਵਾਦ ਕਰਦਿਆਂ ਸਕੂਲੀ ਵਿਦਿਆਰਥੀਆਂ ਨੂੰ ਦਿੱਤੀ ਇਸ ਮਦਦ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੁਕੇਸ਼ ਗਰਗ ਤੋਂ ਇਲਾਵਾ ਮੈਨੇਜਰ ਅਜੈ ਗੋਇਲ, ਮੀਤ ਪ੍ਰਧਾਨ ਅਨਿਲ ਬਾਂਸਲ ਨਵੀ, ਪ੍ਰਿੰ. ਆਰਤੀ ਰਾਣੀ ਅਤੇ ਸਕੂਲ ਦਾ ਸਟਾਫ਼ ਹਾਜ਼ਰ ਸੀ।