ਐੱਨਆਰਆਈ ਨੇ ਲਗਵਾਇਆ ਆਰਓ ਸਿਸਟਮ
ਯੂਕੇ ਨਿਵਾਸੀ ਪਵਿੱਤਰ ਸਿੰਘ ਬੰਧਣ ਵੱਲੋਂ ਆਰਓ ਸਿਸਟਮ ਲਗਵਾਇਆ
Publish Date: Sat, 25 Apr 2026 05:29 PM (IST)
Updated Date: Sat, 25 Apr 2026 05:31 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਟੈਸਕੋ ਨਿਊ ਓਸਕੌਟ ਬਰਮਿੰਘਮ ਯੂਕੇ ਵਾਸੀ ਪਵਿੱਤਰ ਸਿੰਘ ਬੰਧਣ ਦੇ ਉੱਦਮ ਸਦਕਾ ਸਥਾਨਕ ਸੀਐੱਚਸੀ ਚੱਕ ਸ਼ੇਰੇਵਾਲਾ ਵਿਖੇ ਆਰਓ ਸਿਸਟਮ ਅਤੇ ਇਨਵਰਟਰ ਬੈਟਰਾ ਲਗਵਾਇਆ ਗਿਆ। ਇਸ ਸਮੇਂ ਸੀਨੀਅਰ ਮੈਡੀਕਲ ਅਫਸਰ ਡਾ. ਕੁਲਤਾਰ ਸਿੰਘ ਨੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਨੇਕ ਕਾਰਜ ਹੈ। ਗਰਮੀਆਂ ਦੇ ਮੌਸਮ ਦੌਰਾਨ ਸਟਾਫ ਅਤੇ ਮਰੀਜ਼ਾਂ ਦੇ ਪੀਣ ਲਈ ਆਉਂਦੀ ਪਾਣੀ ਦੀ ਦਿੱਕਤ ਹੁਣ ਨਹੀਂ ਹੋਵੇਗੀ। ਨਰਸਿੰਗ ਸਟਾਫ ਦੇ ਨਾਲ ਨਾਲ ਨਵਜੰਮੇ ਬੱਚਿਆਂ ਨੂੰ ਇਨਵਰਟਰ ਬੈਟਰਾ ਲਗਵਾਉਣ ਨਾਲ ਗਰਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਸਮੇਂ ਡਾ. ਪਿਊਸ਼ ਗਰੋਵਰ, ਸਟਾਫ ਨਰਸ ਸ਼ਿਖਾ, ਪਵਿੱਤਰ ਸਿੰਘ ਬੰਧਨ ਤੋਂ ਇਲਾਵਾ ਬਾਕੀ ਨਰਸਿੰਗ ਸਟਾਫ ਮੌਜੂਦ ਸਨ।