ਡਿਪਸ ਸਕੂਲ ’ਚ ਦੋ ਦਿਨਾ ਕੈਰੀਅਰ ਕਾਉਂਸਲਿੰਗ ਪ੍ਰੋਗਰਾਮ ਕਰਵਾਇਆ
ਡਿਪਸ ਸਕੂਲ ਵਿਖੇ ਦੋ ਦਿਨਾ ਕੈਰੀਅਰ ਕਾਉਂਸਲਿੰਗ ਪ੍ਰੋਗਰਾਮ ਆਯੋਜਿਤ
Publish Date: Mon, 02 Feb 2026 03:27 PM (IST)
Updated Date: Mon, 02 Feb 2026 03:28 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਦਸ਼ਮੇਸ਼ ਇੰਟਰਨੈਸ਼ਨਲ ਪਬਲਿਕ ਸਕੂਲ (ਡਿਪਸ) ਵਿਖੇ ਦੋ ਦਿਨਾ ਕੈਰੀਅਰ ਕਾਉਂਸਲਿੰਗ ਤੇ ਗਾਈਡੈਂਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਆਈਆਈਟੀਅਨ ਰਿਸੋਰਸ ਪਰਸਨ ਅੰਕੁਸ਼ ਗਰਗ ਤੇ ਨੇਹਾ ਰਾਜਪੂਤ ਵੱਲੋਂ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਜਿਵੇਂ ਨੀਟ, ਜੇਈਈ, ਸੀਯੂਈਟੀ, ਸੀਏ ਫਾਊਂਡੇਸ਼ਨ ਤੇ ਕਲੈਟ ਆਦਿ ਪ੍ਰੀਖਿਆਵਾਂ ਸਮੇਂ ਵਿਦਿਆਰਥੀਆਂ ਨੂੰ ਪੇਸ਼ ਆਉਣ ਵਾਲੀਆਂ ਪੇਚੀਦਗੀਆਂ ਬਾਰੇ ਵਿਚਾਰ ਸਾਂਝੇ ਕੀਤੀ। ਉਨ੍ਹਾਂ ਕਿਹਾ ਕਿ 10+2 ਦੀ ਪੜ੍ਹਾਈ ਤੋਂ ਬਾਅਦ ਨੀਟ, ਸੀਯੂਈਟੀ, ਸੀਏ ਫਾਊਂਡੇਸ਼ਨ ਅਤੇ ਕਲੈਟ ਆਦਿ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਆਪਣੇ ਪਾਠਕ੍ਰਮ ਤੋਂ ਇਲਾਵਾ ਵਿਦਿਆਰਥੀ ਨੂੰ 9ਵੀਂ ਜਮਾਤ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ, ਜਿਸ ਨਾਲ ਨਿਸ਼ਚਿਤ ਰੂਪ ਵਿਚ ਵਿਦਿਆਰਥੀ ਇੰਨਾਂ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਉੱਚ ਰੈਂਕ ਹਾਸਲ ਕਰ ਸਕਦੇ ਹਨ। ਇਸ ਮੌਕੇ ਸਕੂਲ ਦੇ ਚੇਅਰਮੈਨ ਹਿਮਾਂਸ਼ੂ ਬਾਂਸਲ ਨੇ ਦੱਸਿਆ ਕਿ ਡਿਪਸ ਸਕੂਲ ਵੱਲੋਂ ਇੱਕ ਨਵਾਂ ਅਤੇ ਵਿਲੱਖਣ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਅਧੀਨ ਨੌਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਆਈਆਈਟੀਅਨਜ਼ ਵੱਲੋਂ ਇੰਨਾਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਵੇਗੀ ਅਤੇ ਨਾਲ ਹੀ ਵਿਦਿਆਰਥੀਆਂ ਦੀ ਯੋਗਤਾ ਅਤੇ ਰੂਚੀ ਅਨੁਸਾਰ ਉਨ੍ਹਾਂ ਨੂੰ ਸਹੀ ਕੈਰੀਅਰ ਦੀ ਚੋਣ ਕਰਨ ਲਈ ਸਮੇਂ ਸਮੇਂ ਤੇ ਮਾਰਗਦਰਸ਼ਨ ਦਿੱਤਾ ਜਾਵੇਗਾ। ਇਸ ਮੌਕੇ ਪ੍ਰਿੰ. ਮੋਨਿਕਾ ਸ਼ਰਮਾ, ਅੰਕੁਸ਼ ਗਰਗ ਤੇ ਨੇਹਾ ਰਾਜਪੂਤ ਵੱਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਇਸ ਮੌਕੇ ਚੇਅਰਮੈਨ ਹਿਮਾਂਸ਼ੂ ਬਾਂਸਲ, ਐੱਮਡੀ ਵਿਕਾਸ ਸਿੰਗਲਾ, ਪ੍ਰਿੰ. ਮੋਨਿਕਾ ਸ਼ਰਮਾਂ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।