ਸੀਐੱਸਈ ਵਿਭਾਗ ਨੇ ਜਿੱਤੀ ਉਵਰਆਲ ਟਰਾਫੀ
ਮਿਮਿਟ ਮਲੋਟ ਵਿਖੇ ਦੋ ਰੋਜਾ ਅਥਲੈਟਿਕ ਮੀਟ ਹੋਈ ਸ਼ਾਨੋ ਸ਼ੌਕਤ ਨਾਲ ਸਮਾਪਤ
Publish Date: Mon, 09 Mar 2026 05:35 PM (IST)
Updated Date: Mon, 09 Mar 2026 05:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸਨ ਟੈਕਨਾਲੋਜੀ ਮਲੋਟ ਵਿਖੇ 15ਵੀਂ ਅਥਲੈਟਿਕ ਮੀਟ ਕਰਵਾਈ ਗਈ। ਇਨਾਮ ਵੰਡ ਸਮਾਰੋਹ ’ਚ ਸ਼ਵਿੰਦਰਜੀਤ ਸਿੰਘ, ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ, ਪਿੰਡ ਝੋਰੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ, ਵੱਖ-ਵੱਖ ਡੀਨਜ/ਵਿਭਾਗਾਂ ਦੇ ਮੁਖੀਆਂ, ਪ੍ਰੈਜੀਡੈਂਟ ਸਪ੍ਰੋਟਸ ਜਤਿੰਦਰ ਸਿੰਘ ਵੱਲੋਂ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਗਿਆ। ਪ੍ਰੈਂਜੀਡੈਂਟ-ਖੇਡਾਂ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਅਥਲੈਟਿਕ ਮੀਟ ’ਚ ਵੱਖ-ਵੱਖ ਦੌੜਾਂ ਦੇ ਮੁਕਾਬਲਿਆਂ ਤੋਂ ਇਲਾਵਾ ਟ੍ਰਿਪਲ ਜੰਪ, ਲੰਬੀ ਛਾਲ, ਉੱਚੀ ਛਾਲ, ਜੈਵਲੀਨ ਥ੍ਰੋਰ, ਸ਼ਾਟਪੁਟ, ਡਿਸਕਰ ਥ੍ਰੋਰ, ਹੈਮਰ ਥ੍ਰੋਰ ਆਦਿ ਦੇ ਮੁਕਾਬਲੇ ਕਰਵਾਏ ਗਏ। ਮੁੱਖ ਮਹਿਮਾਨ ਸ਼ਵਿੰਦਰਜੀਤ ਸਿੰਘ ਤੇ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ, ਵਿਭਾਗਾਂ ਦੇ ਮੁੱਖੀਆਂ, ਡੀਨ ਵਿਦਿਆਰਥੀ ਮਾਮਲੇ ਡਾ. ਮੋਹਿਤ ਕੁਮਾਰ, ਖੇਡਾਂ ਦੇ ਪ੍ਰੈਜੀਡੈਂਟ ਜਤਿੰਦਰ ਸਿੰਘ ਵੱਲੋਂ ਵੱਖ-ਵੱਖ ਖੇਡਾਂ ’ਚ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਮਹਿਮਾਨਾਂ ਸਮੇਤ ਸੰਸਥਾ ਵੱਲੋਂ ਡੀਪੀਈ ਰਮਨਦੀਪ ਸਿੰਘ, ਹਰਵਿੰਦਰ ਸਿੰਘ ਖਲਾਰਾ-ਕੋਚ ਅਤੇ ਰਾਜਿੰਦਰ ਕੁਮਾਰ-ਕੋਚ ਦਾ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਕੇ ਇਸ ਅਥਲੈਟਿਕ ਮੀਟਰ ਨੂੰ ਸਫਲ ਬਨਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਡੀਨ ਵਿਦਿਆਰਥੀ ਮਾਮਲੇ ਡਾ. ਮੋਹਿਤ ਕੁਮਾਰ, ਵਿਭਾਗਾਂ ਅਤੇ ਸੈਕਸਨਾਂ ਦੇ ਮੁੱਖੀਆਂ, ਪ੍ਰੈਜੀਡੈਂਟ ਸਪੋ੍ਰਟਸ ਜਤਿੰਦਰ ਸਿੰਘ, ਸਹਾਇਕ ਪ੍ਰੈਜੀਡੈਂਟ ਸਪੋਰਟਸ ਵਰਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਅਤੇ ਡੀਪੀਈ ਮਨਕੀਰਤ ਸਿੰਘ ਨੂੰ ਵਧਾਈ ਦਿੱਤੀ। ਇਸ ਅਥਲੈਟਿਕ ਮੀਟ ’ਚ ਬੀਬੀਏ ਚੌਥੇ ਸਮੈਸਟਰ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੂੰ ਬੈਸਟ ਅਥਲੀਟ (ਲੜਕੀਆਂ) ਅਤੇ ਬੀਕਾਮ ਚੌਥੇ ਸਮੈਸਟਰ ਦੇ ਵਿਦਿਆਰਥੀ ਪੁਸ਼ਕਰ ਨੂੰ ਬੈਸਟ ਅਥਲੀਟ (ਲੜਕੇ) ਚੁਣਿਆ ਗਿਆ। ਇਸ ਅਥਲੈਟਿਕ ਮੀਟਰ ਦੀ ਓੁਵਰਹਾਲ ਟਰਾਫੀ ਸੀਐੱਸਈ ਵਿਭਾਗ ਨੇ ਜਿੱਤੀ।