ਖਾਂਸੀ, ਬੁਖਾਰ, ਬਲਗਮ ’ਚ ਖੂਨ, ਵਜ਼ਨ ਘਟਣਾ ਟੀਬੀ ਦੇ ਮੁੱਢਲੇ ਲੱਛਣ : ਡਾ. ਬਾਂਸਲ
ਦੋ ਹਫ਼ਤੇ ਦੀ ਖਾਂਸੀ, ਬੁਖਾਰ, ਬਲਗਮ ’ਚ ਖੂਨ, ਵਜ਼ਨ ਘਟਣਾ ਟੀਬੀ ਦੇ ਮੁੱਢਲੇ ਲੱਛਣ : ਡਾ. ਮਿਰਨਾਲ ਬਾਂਸਲ ਐਸਐਮਓ ਦੋਦਾ
Publish Date: Tue, 24 Mar 2026 05:33 PM (IST)
Updated Date: Tue, 24 Mar 2026 05:34 PM (IST)
ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਸਿਵਲ ਸਰਜਨ ਸ੍ਰੀ ਮੁਕਤਸਰ ਡਾ ਸੁਨੀਲ ਬਾਂਸਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਮਿਰਨਾਲ ਬਾਂਸਲ ਦੀ ਅਗਵਾਈ ’ਚ ਅੱਜ ਪੀਐਚਸੀ ਮੱਲਣ ਵਿਖੇ ਪੋਰਟ ਟੇਬਲ ਐਕਸਰੇ ਮਸ਼ੀਨ ਰਾਹੀ ਸੱਕੀ ਮਰੀਜ਼ਾਂ ਦੇ ਐਕਸਰੇ ਕੀਤੇ ਗਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਮਿਰਨਾਲ ਬਾਂਸਲ ਨੇ ਦੱਸਿਆ ਕਿ 24 ਮਾਰਚ ਦਾ ਦਿਨ ਸਾਰੇ ਸੰਸਾਰ ’ਚ ਟੀਬੀ ਦਿਵਸ ਦੇ ਤੌਰ ਮਨਾਇਆ ਜਾਦਾ ਹੈ। ਟੀਬੀ ਇੱਕ ਸੰਕਰਾਮਕ ਬਿਮਾਰੀ ਹੈ ਜੋ ਮੁੱਖ ਤੌਰ ’ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਹ ਖੰਘ ਜਾਂ ਛਿੱਕ ਦੇ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲ ਸਕਦੀ ਹੈ। ਜੇ ਕਿਸੇ ਵਿਅਕਤੀ ਨੂੰ ਦੋ ਹਫ਼ਤਿਆਂ ਤੋਂ ਵੱਧ ਖੰਘ ਰਹਿੰਦੀ ਹੈ, ਬੁਖਾਰ ਰਹਿੰਦਾ ਹੈ, ਵਜ਼ਨ ਘਟਦਾ ਹੈ, ਛਾਤੀ ਵਿੱਚ ਦਰਦ ਹੁੰਦਾ ਹੈ ਜਾਂ ਰਾਤ ਨੂੰ ਬਹੁਤ ਪਸੀਨਾ ਆਉਂਦਾ ਹੈ ਤਾਂ ਇਹ ਟੀਬੀ ਦੇ ਲੱਛਣ ਹੋ ਸਕਦੇ ਹਨ। ਅਜਿਹੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਜਾਂ ਟੀਬੀ ਯੂਨਿਟ ’ਚ ਜਾਂਚ ਕਰਵਾਉਣੀ ਚਾਹੀਦੀ ਹੈ। ਇਸਤੋਂ ਇਲਾਵਾ ਸੀਨੀਅਰ ਮੈਡੀਕਲ ਅਫਸਰ ਦੁਆਰਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾਂ ਦੇ ਬਣ ਰਹੇ ਕਾਰਡਾਂ ਦਾ ਜਾਇਜਾ ਵੀ ਲਿਆ। ਇਸ ਮੌਕੇ ਡਾ ਰੌਬਿਨ, ਸੁਖਵਿੰਦਰ ਸਿੰਘ ਮ.ਪ.ਹ.ਸ ਮੇਲ, ਮਨਜੀਤ ਕੌਰ ਮ.ਪ.ਹ.ਵ ਫੀਮੇਲ, ਗਗਨਦੀਪ ਅਤੇ ਵੱਸਣ ਸਿੰਘ ਰੇਡੀੳਗਰਾਫਰ ਹਾਜ਼ਰ ਸਨ।