ਅੱਗ ਲੱਗਣ ਨਾਲ ਦੋ ਖੋਖੇ ਸੜ ਕੇ ਸੁਆਹ
ਅੱਗ ਲੱਗਣ ਨਾਲ ਦੋ ਖੋਖੇ ਸੜ ਕੇ ਸੁਆਹ
Publish Date: Tue, 21 Apr 2026 06:58 PM (IST)
Updated Date: Tue, 21 Apr 2026 07:01 PM (IST)
ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੀ ਸਬਜ਼ੀ ਮੰਡੀ ’ਚ ਦੋ ਖੋਖਿਆਂ ਨੂੰ ਅੱਗ ਲੱਗ ਗਈ ਜਿਸ ਨਾਲ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਦਿੰਦੇ ਹੋਏ ਮੁਕਤਸਰ ਦੇ ਵਸਨੀਕ ਬਬਲੂ ਤੇ ਮਨੋਜ ਨੇ ਦੱਸਿਆ ਕਿ ਉਹ ਸਬਜ਼ੀ ਮੰਡੀ ’ਚ ਖੋਖੇ ਚਲਾਉਂਦੇ ਹਨ। ਰਾਤ ਨੂੰ ਲਗਭਗ 12 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅੱਗ ਲੱਗ ਗਈ ਹੈ। ਉਨ੍ਹਾਂ ਦਾ ਘਰ ਨੇੜੇ ਹੀ ਹੈ। ਇਸ ਲਈ ਉਹ ਤੁਰੰਤ ਮੌਕੇ ਤੇ ਪਹੁੰਚੇ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਖੋਖੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਸਨ ਤੇ ਅੰਦਰ ਪਿਆ ਸਾਰਾ ਸਾਮਾਨ ਵੀ ਸੁਆਹ ਹੋ ਗਿਆ ਸੀ। ਉਨ੍ਹਾਂ ਦਾ ਲਗਭਗ 1.5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਨੇੜੇ ਹੀ ਅੱਗ ਲਗਾ ਰਹੇ ਸਨ ਜਿਸ ਨਾਲ ਅੱਗ ਲੱਗ ਗਈ ਤੇ ਉਨ੍ਹਾਂ ਦੇ ਖੋਖਿਆਂ ਨੂੰ ਆਪਣੀ ਲਪੇਟ ’ਚ ਲੈ ਲਿਆ ਜਿਸ ਕਾਰਨ ਉਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।