ਸਰਬੱਤ ਦਾ ਭਲਾ ਟਰੱਸਟ ਹੜਾਂ ਪ੍ਰਭਾਵਿਤ ਲੜਕੀਆਂ ਦੇ ਕਰੇਗਾ ਵਿਆਹ
ਟਰੱਸਟ ਹੜਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੀਆਂ 300 ਲੜਕੀਆਂ ਦੇ ਤਿੰਨ ਕਰੋੜ ਲਗਾ ਕੇ ਕਰੇਗਾ ਵਿਆਹ : ਡਾ. ਓਬਰਾਏ
Publish Date: Sat, 24 Jan 2026 03:50 PM (IST)
Updated Date: Sat, 24 Jan 2026 03:55 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਡਾ. ਐਸਪੀ ਸਿੰਘ ਓਬਰਾਏ ਵੱਲੋਂ ‘ਹੜ ਪ੍ਰਭਾਵਿਤ ਵਿਆਹ’ ਸਕੀਮ ਸ਼ੂਰੂ ਕੀਤੀ ਗਈ ਹੈ, ਜਿਸ ਤਹਿਤ ਪੂਰੇ ਪੰਜਾਬ ’ਚ ਬੀਤੇ ਦਿਨੀਂ ਆਏ ਹੜਾਂ ਦੌਰਾਲ ਪ੍ਰਭਾਵਿਤ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਟਰੱਸਟ ਵੱਲੋਂ ਕਰਨ ਦਾ ਫੈਸਲਾ ਕੀਤਾ ਗਿਆ ਹੈ, ਵਿਆਹ ਵਾਲੀ ਹਰ ਲੜਕੀ ਨੂੰ ਇੱਕ-ਇੱਕ ਲੱਖ ਰੁਪਏ ਦਿੱਤੇ ਜਾਣਗੇ। ਇਸੇ ਤਹਿਤ ਕੱਲ੍ਹ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੱਖੂ ਵਿਚ 21 ਹੜਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੀਆਂ ਲੜਕੀਆਂ ਨੂੰ ਇੱਕ-ਇੱਕ ਲੱਖ ਰੁਪਏ ਦੇ, ਤਰਨ ਤਾਰਨ ’ਚ 27 ਲੜਕੀਆਂ ਨੂੰ, ਅੰਮ੍ਰਿਤਸਰ ਸਹਿਬ ਵਿੱਚ 8 ਲੜਕੀਆਂ ਨੂੰ ਚੈੱਕ ਦਿੱਤੇ ਗਏ। ਡਾ. ਓਬਰਾਏ ਨੇ ਦੱਸਿਆ ਕਿ ਹੜਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਲਈ ਤਿੰਨ ਕਰੋੜ ਦਾ ਬੱਜਟ ਰੱਖਿਆ ਗਿਆ ਹੈ। ਇਸ ਪ੍ਰੋਜੈਕਟ ’ਚ ਸਿਆਟਲ (ਯੂਐਸਏ) ਦੀ ਸਾਧ ਸੰਗਤ ਵੱਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਗੁਰਬਿੰਦਰ ਸਿੰਘ ਬਰਾੜ ਇੰਚਾਰਜ ਸਾਊਥ ਵੈਸਟ ਪੰਜਾਬ ਨੇ ਦੱਸਿਆ ਕਿ ਸਾਡੀਆਂ ਟੀਮਾਂ ਇਸ ਪ੍ਰੋਗਰਾਮ ਨੂੰ ਸਿਰੇ ਚਾੜ੍ਹਨ ਲਈ ਮਿਹਨਤ ਕਰ ਰਹੀਆਂ ਹਨ।