ਮਨਜੀਤ ਨੂੰ ਸਦਮਾ, ਪਿਤਾ ਦਾ ਦੇਹਾਂਤ
ਟਰੱਸਟ ਆਗੂ ਮੈਡਮ ਮਨਜੀਤ ਨੂੰ ਸਦਮਾ, ਪਿਤਾ ਸਵਰਗਵਾਗ
Publish Date: Mon, 09 Feb 2026 03:49 PM (IST)
Updated Date: Mon, 09 Feb 2026 03:53 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੀ ਜਿਲ੍ਹਾ ਫਰੀਦਕੋਟ ਇਕਾਈ ਦੀ ਸੀਨੀਅਰ ਆਗੂ ਮਨਜੀਤ ਕੌਰ ਖਾਲਸਾ ਦੇ ਪਿਤਾ ਸੰਤ ਰਾਮ (73) ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਫਾਜ਼ਿਲਕਾ ਵਿੱਚੋਂ ਸੇਵਾ ਮੁਕਤ ਸੰਤ ਰਾਮ ਦੇ ਅਕਾਲ ਚਲਾਣੇ ’ਤੇ ਐਲਬੀਸੀਟੀ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ, ਜਨਰਲ ਸਕੱਤਰ ਇੰਜ. ਅਸ਼ੋਕ ਕੁਮਾਰ ਭਾਰਤੀ, ਡਾ. ਸੁਰਿੰਦਰ ਗਿਰਧਰ, ਨਿਰੰਜਨ ਸਿੰਘ ਰੱਖਰਾ, ਵਿਜੇ ਸਿਡਾਨਾ, ਸਾਹਿਲ ਕੁਮਾਰ ਹੈਪੀ ਅਤੇ ਨੇਹਾ ਖਾਨ ਸਮੇਤ ਟਰੱਸਟ ਦੀ ਫਰੀਦਕੋਟ ਇਕਾਈ ਦੇ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ, ਹੀਰਾਵਤੀ, ਮੀਤ ਪ੍ਰਧਾਨ ਮਨਜੀਤ ਖਿੱਚੀ ਤੇ ਡੀ.ਪੀ.ਐੱਸ.ਭੋਲਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।