ਸੰਤੁਲਨ ਵਿਗੜਨ ਕਾਰਨ ਟਰੱਕ ਹਾਦਸਾ ਗ੍ਰਸਤ, ਚਾਲਕ ਜ਼ਖ਼ਮੀ
ਸੰਤੁਲਨ ਵਿਗੜਨ ਕਾਰਨ ਟਰੱਕ ਹਾਦਸਾ ਗ੍ਰਸਤ, ਚਾਲਕ ਜਖ਼ਮੀ
Publish Date: Fri, 02 Jan 2026 06:13 PM (IST)
Updated Date: Fri, 02 Jan 2026 06:14 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਮਲੋਟ ਰੋਡ ’ਤੇ ਇੱਕ ਸੜ੍ਹਕ ਹਾਦਸੇ ਦੌਰਾਨ ਟਰੱਕ ਚਾਲਕ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਦੀਪਕ ਸਿੰਘ ਵਾਸੀ ਮਲੋਟ ਜੋ ਮਲੋਟ ਤੋਂ ਹੀ ਆਪਣੇ ਟਰੱਕ ਨੰ: ਪੀਬੀ11ਏਐਕਸ 8779 ’ਤੇ ਗੱਠਾਂ ਲੋਡ ਕਰਕੇ ਸ੍ਰੀ ਮੁਕਤਸਰ ਸਾਹਿਬ ਨੂੰ ਆ ਰਿਹਾ ਸੀ ਤਾਂ ਜਦੋਂ ਉਹ 01 ਜਨਵਰੀ ਦੀ ਰਾਤ ਕਰੀਬ 9 ਵਜੇ ਪਿੰਡ ਚੱਕ ਦੂਹੇ ਵਾਲਾ ਨਜ਼ਦੀਕ ਪੁੱਜਾ ਤਾਂ ਉਹ ਅਚਾਨਕ ਆਪਣੇ ਟਰੱਕ ਦਾ ਸੰਤੁਲਨ ਖੋਹ ਬੈਠਾ ਜਿਸ ਤੋਂ ਬਾਅਦ ਟਰੱਕ ਖਤਾਨਾਂ ’ਚ ਸਫੈਦੇ ਦੇ ਦਰੱਖ਼ਤ ਨਾਲ ਜਾ ਟਕਰਾਇਆ। ਰਾਹਗੀਰਾਂ ਨੇ ਇਸ ਹਾਦਸੇ ਦੀ ਸੂਚਨਾ ਪਿੰਡ ਚੱਕ ਦੂਹੇ ਵਾਲਾ ਵਿਖੇ ਤਾਇਨਾਤ ਸੜ੍ਹਕ ਸੁਰੱਖਿਆ ਫੋਰਸ ਦੇ ਮੁਲਾਜਮਾਂ ਨੂੰ ਦਿੱਤੀ ਜਿਨ੍ਹਾਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਬੜੀ ਮੁਸ਼ਕੱਤ ਨਾਲ ਚਾਲਕ ਨੂੰ ਬਾਹਰ ਕੱਢਿਆ ਤੇ ਮਲੋਟ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਜਿਥੇ ਚਾਲਕ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ, ਜਿਥੇ ਉਸ ਦਾ ਇਲਾਜ਼ ਚੱਲ ਰਿਹਾ ਹੈ। ਇਸ ਹਾਦਸੇ ’ਚ ਉਸ ਦਾ ਟਰੱਕ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ।