ਟ੍ਰਾਂਸਫਾਰਮਰ ਦਾ ਸਮਾਨ ਚੋਰੀ
ਕਿਸਾਨ ਦੇ ਖੇਤ ’ਚੋਂ ਟ੍ਰਾਂਸਫਾਰਮਰ ਦਾ ਸਮਾਨ ਚੋਰੀ, ਕਿਸਾਨ ਨੂੰ ਭਾਰੀ ਨੁਕਸਾਨ
Publish Date: Tue, 10 Feb 2026 03:57 PM (IST)
Updated Date: Tue, 10 Feb 2026 03:59 PM (IST)
ਵਰਿੰਦਰ ਬੱਬੂ, ਪੰਜਾਬੀ ਜਾਗਰਣ ਮਲੋਟ : ਇਲਾਕੇ ’ਚ ਚੋਰਾਂ ਵੱਲੋਂ ਪੂਰੀ ਦਹਿਸ਼ਤ ਬਣਾ ਕੇ ਰੱਖੀ ਹੋਈ ਹੈ। ਬੀਤੀ ਰਾਤ ਪਿੰਡ ਰੱਤਾ ਟਿੱਬਾ ਦੇ ਕਿਸਾਨ ਰੁਪਿੰਦਰ ਸਿੰਘ ਰਿਪੀ ਦੇ ਖੇਤ ’ਚ ਲੱਗੇ ਬਿਜਲੀ ਟ੍ਰਾਂਸਫਾਰਮਰ ਨੂੰ ਅਣਪਛਾਤੇ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਜਾਣਕਾਰੀ ਮੁਤਾਬਕ ਰਾਤ ਦੇ ਸਮੇਂ ਚੋਰਾਂ ਨੇ ਟ੍ਰਾਂਸਫਾਰਮਰ ਵਿੱਚੋਂ ਕੀਮਤੀ ਸਮਾਨ, ਤਾਂਬਾ ਅਤੇ ਤੇਲ ਚੋਰੀ ਕਰ ਲਿਆ। ਸਵੇਰੇ ਜਦੋਂ ਕਿਸਾਨ ਖੇਤ ਵਿੱਚ ਪਹੁੰਚਿਆ ਤਾਂ ਹੋਈ ਚੋਰੀ ਦਾ ਪਤਾ ਲੱਗਿਆ, ਜਿਸ ਨਾਲ ਉਹ ਹੈਰਾਨ ਰਹਿ ਗਿਆ। ਇਸ ਚੋਰੀ ਕਾਰਨ ਕਿਸਾਨ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ ਅਤੇ ਨਾਲ ਹੀ ਖੇਤਾਂ ਦੀ ਸਿੰਚਾਈ ਦਾ ਕੰਮ ਵੀ ਪ੍ਰਭਾਵਿਤ ਹੋ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਖੇਤਾਂ ’ਚ ਲੱਗੇ ਟ੍ਰਾਂਸਫਾਰਮਰਾਂ ਨੂੰ ਚੋਰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ, ਜਿਸ ਨਾਲ ਕਿਸਾਨ ਵਰਗ ’ਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਭਾਵਿਤ ਕਿਸਾਨ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ’ਚ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।