ਮਲੋਟ-ਮੁਕਤਸਰ ਰੋਡ ’ਤੇ ਦਰਦਨਾਕ ਹਾਦਸਾ, ਇੱਕ ਨੌਜਵਾਨ ਦੀ ਮੌਤ, ਇੱਕ ਜ਼ਖ਼ਮੀ
ਮਲੋਟ-ਮੁਕਤਸਰ ਰੋਡ ’ਤੇ ਦਰਦਨਾਕ ਹਾਦਸਾ,- ਇਕ ਨੌਜਵਾਨ ਦੀ ਮੌਤ, ਇਕ ਜਖ਼ਮੀ
Publish Date: Sat, 14 Mar 2026 05:30 PM (IST)
Updated Date: Sat, 14 Mar 2026 05:33 PM (IST)
- ਭੈਣ ਦੇ ਵਿਆਹ ਦੇ ਕਾਰਡ ਵੰਡ ਕੇ ਵਾਪਸ ਪਿੰਡ ਆ ਰਹੇ ਸਨ ਨੌਜਵਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪਿੰਡ ਮਲੋਟ ਨੇੜੇ ਮਲੋਟ-ਮੁਕਤਸਰ ਰੋਡ ’ਤੇ ਦੇਰ ਸ਼ਾਮ ਵਾਪਰੇ ਇੱਕ ਦਰਦਨਾਕ ਹਾਦਸੇ ’ਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਦੀ ਹਾਲਤ ਨੂੰ ਦੇਖਦੇ ਹੋਏ ਏਮਜ਼ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਲਵਪ੍ਰੀਤ ਸਿੰਘ ਪਿੰਡ ਮਹਿਰਜਵਾਲਾ ਨੇ ਦੱਸਿਆ ਕਿ ਉਸ ਦਾ ਭਰਾ ਵਿੱਕੀ ਸਿੰਘ ਪੁੱਤਰ ਜੋਗਾ ਆਪਣੇ ਸਾਥੀ ਗੁਰਜੰਟ ਸਿੰਘ ਪੁੱਤਰ ਗੁਰਦਾਸ ਸਿੰਘ ਦੇ ਨਾਲ ਭੈਣ ਦੇ ਵਿਆਹ ਦੇ ਕਾਰਡ ਵੰਡਣ ਅਬੋਹਰ ਗਏ ਸਨ। ਜਦੋਂ ਇਹ ਆਪਣੇ ਮੋਟਰਸਾਈਕਲ ਵੱਲੋਂ ਪਿੰਡ ਮਲੋਟ ਕੋਲ ਪੈਟਰੋਲ ਪੰਪ ਕੋਲ ਪਹੁੰਚੇ ਤਾਂ ਕਿਸੇ ਵਾਹਨ ਨੇ ਫੇਟ ਮਾਰ ਦਿੱਤੀ। ਇਸ ਹਾਦਸੇ ’ਚ ਵਿੱਕੀ ਸਿੰਘ ਦੀ ਮੌਤ ਹੋ ਗਈ ਅਤੇ ਜਖ਼ਮੀ ਗੁਰਜੰਟ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਏਮਜ਼ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ।