ਮਲੋਟ ਵਿਖੇ ਤਿੰਨ ਦਿਨਾਂ ਗੁਰਮਿਤ ਸਮਾਗਮ ਕਰਵਾਇਆ
ਮਲੋਟ ਵਿਖੇ ਤਿੰਨ ਦਿਨਾਂ ਗੁਰਮਿਤ ਸਮਾਗਮ ਕਰਵਾਇਆ
Publish Date: Tue, 03 Mar 2026 03:49 PM (IST)
Updated Date: Tue, 03 Mar 2026 03:50 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਵਿਖੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਤਿੰਨ ਦਿਨਾਂ ਗੁਰਮਤ ਸਮਾਗਮ ਕੀਤਾ ਗਿਆ ਜਿਸ ਵਿੱਚ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਭਰਮਾ ਸਹਿਯੋਗ ਦਿੱਤਾ ਗਿਆ। ਇਸ ਸਹਿਯੋਗ ਲਈ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਮਲੋਟ ਦੇ ਅਹੁਦੇਦਾਰਾਂ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕਰਦਿਆਂ ਸਨਮਾਨ ਕੀਤਾ। ਇਸ ਮੌਕੇ ਅਹੁਦੇਦਾਰਾਂ ਕੌਂਸਲਰ ਜਸਦੇਵ ਸਿੰਘ ਸੰਧੂ, ਹਰਪ੍ਰੀਤ ਸਿੰਘ ਸੰਧੂ, ਵਿਕਰਮਜੀਤ ਸਿੰਘ, ਸੁਰਜੀਤ ਸਿੰਘ ਖਾਲਸਾ, ਹਰਜੀਤ ਸਿੰਘ, ਸੁਰਜੀਤ ਸਿੰਘ ਸੰਧੂ ਨੇ ਕਿਹਾ ਕਿ ਆਪਣੇ ਰਝੇਵਿਆਂ ਦੇ ਬਾਵਜੂਦ ਡਾਕਟਰ ਬਲਜੀਤ ਕੌਰ ਨੇ ਪਰਿਵਾਰ ਸਮੇਤ ਤਿੰਨੇ ਦਿਨ ਸਮਾਗਮਾਂ ’ਚ ਹਾਜਰੀ ਭਰੀ ਅਤੇ ਭਰਵਾਂ ਸਹਿਯੋਗ ਵੀ ਦਿੱਤਾ। ਇਸ ਲਈ ਉਨ੍ਹਾਂ ਨੇ ਕੈਬਨਿਟ ਮੰਤਰੀ ਦੇ ਘਰ ਆ ਕੇ ਉਨਾਂ ਦਾ ਸਨਮਾਨ ਕੀਤਾ ਹੈ।