ਹੋਲੀ ਹੋਲ ਸੇਲ ਧਮਾਕਾ ਤਹਿਤ ਸ੍ਰੀ ਮੁਕਤਸਰ ਸਾਹਿਬ ’ਚ ਆਈਆਂ ਦਿਲਖਿੱਚ ਪਿਚਕਾਰੀਆਂ ਤੇ ਗੁਲਾਲ
ਹੋਲੀ ਹੋਲ ਸੇਲ ਧਮਾਕਾ ਤਹਿਤ ਇਸ ਵਾਰ ਸ੍ਰੀ ਮੁਕਤਸਰ ਸਾਹਿਬ ਚ ਹੋਲੀ ਤੇ ਆਈਆਂ ਦਿਲਖਿੱਚ ਆਈਟਮਾਂ
Publish Date: Sun, 01 Mar 2026 05:20 PM (IST)
Updated Date: Sun, 01 Mar 2026 05:22 PM (IST)

ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ਹਿਰ ’ਚ ਹੋਲੀ ਦੀਆਂ ਤਿਆਰੀਆਂ ਮੁਕੰਮਲ ਹੁੰਦੀਆ ਨਜ਼ਰ ਆ ਰਹੀਆਂ ਹਨ। ਵੱਖ-ਵੱਖ ਬਜ਼ਾਰਾਂ ’ਚ ਹੋਲੀ ਨੂੰ ਲੈ ਕੇ ਅਬੀਰ-ਗੁਲਾਲ, ਰੰਗ-ਪਿਚਕਾਰੀਆਂ ਦੀਆਂ ਦੁਕਾਨਾਂ ਤੇ ਸਟਾਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਸ ਵਾਰ ਹੋਲੀ ਹੋਲ ਸੇਲ ਧਮਾਕਾ ਤਹਿਤ ਅਜਿਹੀਆਂ ਦਿਲਖਿੱਚ ਆਈਟਮਾਂ ਆਈਆਂ ਨੇ, ਜਿਹਡ਼ੀਆਂ ਹਰ ਆਉਣ-ਜਾਣ ਵਾਲੇ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ। ਹੋਲੀ ’ਤੇ ਬੱਚਿਆਂ ਲਈ ਦੁਕਾਨਾਂ ’ਤੇ ਅਨੇਕਾਂ ਤਰਾਂ ਦੇ ਡਿਜਾਇਨਾਂ ਦੀਆਂ ਪਿਚਕਾਰੀਆਂ ਤੇ ਟੁਆਏਜ਼ ਆਏ ਹਨ। ਜਿਹਡ਼ੇ ਬੱਚਿਆਂ ਨੂੰ ਆਕਰਸ਼ਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਵਾਰ ਹੋਲੀ ਦਾ ਤਿਉਹਾਰ 04 ਮਾਰਚ (ਬੁੱਧਵਾਰ) ਨੂੰ ਧੂੰਮਧਾਮ ਨਾਲ ਮਨਾਇਆ ਜਾਵੇਗਾ। ਹੋਲੀ ਦੇ ਤਿਉਹਾਰ ਨੂੰ ਸਿਰਫ ਤਿੰਨ ਹੀ ਦਿਨ ਬਾਕੀ ਰਹਿ ਗਏ ਹਨ। ਜਿਸਦੇ ਚਲਦਿਆਂ ਹੁਣ ਬਜ਼ਾਰ ਸਜਨ ਲੱਗ ਪਏ ਹਨ ਤੇ ਬਜ਼ਾਰਾਂ ’ਚ ਲੋਕ ਹੋਲੀ ਦੇ ਰੰਗ ਤੇ ਪਿਚਕਾਰੀਆਂ ਦੀ ਖਰੀਦਦਾਰੀ ਕਰਦੇ ਨਜ਼ਰ ਆਉਣ ਲੱਗ ਪਏ ਹਨ। ਸ਼ਹਿਰ ਦੇ ਵੱਡੇ ਤੇ ਛੋਟੇ ਬਾਜ਼ਾਰਾਂ ਚ ਹੋਲੀ ਦੇ ਰੰਗ ਚੜ੍ਹਨੇ ਸ਼ੁਰੂ ਹੋ ਗਏ ਹਨ। ਗੁਲਾਲ-ਅਬੀਰ ਦੀ ਮਹਿਕ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ। ਬਜ਼ਾਰਾਂ ਚ ਖਾਣ-ਪੀਣ, ਰੰਗ-ਗੁਲਾਲ ਤੇ ਨਵੇਂ ਕੱਪੜਿਆਂ ਦੀਆਂ ਦੁਕਾਨਾਂ ਲੱਗ ਗਈਆਂ ਹਨ। ਬਾਜ਼ਾਰ ਚ ਵੱਧ ਰਹੀ ਖਰੀਦਦਾਰੀ ਕਾਰਨ ਦੁਕਾਨਦਾਰਾਂ ਦੇ ਚਿਹਰੇ ਵੀ ਖਿੜੇ ਨਜ਼ਰ ਆ ਰਹੇ ਸਨ। ਸ਼ਹਿਰ ਦੇ ਮਸਜਿਦ ਚੌਕ ਵਿਖੇ ਰੰਗ-ਗੁਲਾਲ ਦੀ ਦੁਕਾਨ ਲਗਾਉਣ ਵਾਲੇ ਬੱਤਰਾ ਸਟੂਡੀਓ ਦੁਕਾਨ ਦੇ ਮਾਲਕ ਅਸ਼ੋਕ ਬੱਤਰਾ ਤੇ ਕਰਨ ਬੱਤਰਾ ਨੇ ਦੱਸਿਆ ਕਿ ਉਨਾਂ ਵੱਲੋਂ ਪਹਿਲੀ ਵਾਰ ਹੋਲ ਸੇਲ ਹੋਲੀ ਧਮਾਕਾ ਤਹਿਤ ਹੋਲੀ ਮੇਲਾ ਲਾਇਆ ਗਿਆ ਹੈ। ਮਸੀਤ ਵਾਲਾ ਚੌਕ ਸਥਿਤ ਉਨਾਂ ਦੀ ਦੁਕਾਨ ’ਤੇ ਹੋਲੀ ਨਾਲ ਸਬੰਧਤ ਜਿੱਥੇ ਸਿਲਕ ਦੇ 12 ਤਰਾਂ ਦੇ ਗੁਲਾਲ ਆਏ ਹਨ, ਉੱਥੇ ਹੀ ਪਿਚਕਾਰੀਆਂ ਦੀਆਂ ਅਨੇਕਾਂ ਵੈਰਾਇਟੀਆਂ ਮੌਜੂਦ ਹਨ, ਜਿਹਡ਼ੀਆਂ ਆਪਣੇ ਸ਼ਹਿਰ ਪਹਿਲਾ ਕਿਸੇ ਕੋਲ ਨਹੀਂ ਹਨ। ਉਨ੍ਹਾਂ ਦੱਸਿਆ ਕਿ ਹੋਲੀ ਦੇ ਮੌਕੇ ਤੇ ਉਨਾਂ ਵੱਲੋਂ ਹਰ ਸਾਲ ਮਥੁਰਾ-ਵਿਦਾਵਨ ਵਾਲੇ ਪਾਸੇ ਤੋਂ ਵਿਸ਼ੇਸ਼ ਹਰਬਲ ਸਿਲਕ ਗੁਲਾਲ ਲਿਆਂਦੇ ਜਾਂਦੇ ਹਨ, ਜੋਕਿ ਸੈਂਟੇਡ ਗੁਲਾਲ ਹੁੰਦੇ ਹਨ। ਆਮ ਤੌਰ ’ਤੇ ਸ਼ਹਿਰ ’ਚ ਹਰ ਦੁਕਾਨਦਾਰ ਰੋਜ਼ ਕੰਪਨੀ ਦੇ ਗੁਲਾਲ ਇਸਤਮਾਲ ਕਰਦਾ ਹੈ, ਪਰ ਪਹਿਲੀ ਵਾਰ ਉਨਾਂ ਕੋਲ ਆਏ ਸਿਲਕ ਦੇ ਸੈਂਟੇਡ ਗੁਲਾਲ ਦੀ ਮਹਿਕ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਇਹ ਹਰਬਲ ਗੁਲਾਲ ਬਹੁਤ ਹੀ ਖੁਸ਼ਬੂਦਾਰ ਹਨ ਤੇ ਚਮੜੀ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਇਸਦੇ ਨਾਲ ਹੀ ਬੱਚਿਆਂ ਲਈ ਕਈ ਤਰ੍ਹਾਂ ਦੀਆਂ ਪਿਚਕਾਰੀਆਂ ਵੀ ਆਈਆਂ ਹੋਈਆਂ ਹਨ। ਜਿਨ੍ਹਾਂ ਨੂੰ ਬੱਚਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵਾਰ ਹੋਲੀ ਤੇ ਬੰਬ ਦੇ ਰੰਗ ਵੀ ਆ ਗਏ ਹਨ। ਇਸੇ ਤਰਾਂ ਜਿਨਾਂ ਸ਼ਰਧਾਲੂਆਂ ਨੇ ਆਪਣੇ ਘਰ ਲੱਡੂ ਗੋਪਾਲ ਰੱਖੇ ਹੋਏ ਹਨ, ਉਨਾਂ ਵਾਸਤੇ ਲੱਡੂ ਗੋਪਾਲ ਪੂਜਨ ਥਾਲੀ, ਹੋਲੀ ਸੰਬੰਧੀ ਛੋਟੀਆਂ ਬਾਲਟੀ ਤੇ ਪਿਚਕਾਰੀਆਂ ਵੀ ਆਈਆਂ ਹਨ। ਹੋਲੀ ਮੈਜਿਕ ਆਈਸ ਆਈਟਮ ਤੇ ਫਾਗ ਬੰਬ ਵੀ ਨੌਜਵਾਨਾਂ ਨੂੰ ਪਸੰਦ ਆ ਰਹੇ ਨੇ। ਉਨਾਂ ਕੋਲ ਹੋਲੀ ਨਾਲ ਸਬੰਧਤ ਟੋਪਿਆਂ ਤੇ ਵਿਗਾਂ ਵੀ ਆਈਆਂ ਨੇ। ਇਹੀ ਨਹੀਂ ਬੱਚਿਆਂ ਲਈ ਕਈ ਤਰਾਂ ਦੇ ਵਾਟਰ ਟੈਂਕ ਤੇ ਇਲਕੈਟ੍ਰਾਨਿਕ ਪਿਚਕਾਰੀਆਂ ਮੌਜੂਦ ਹਨ। ਇਸੇ ਤਰਾਂ ਬੂਡ਼ਾਗੁੱਜਰ ਰੋਡ ਜੈਲਾ ਬੁਕ ਸ਼ਾਪ ਦੇ ਮਾਲਕ ਜੈਲਾ ਨੇ ਦੱਸਿਆ ਕਿ ਉਹ ਵੀ ਹਰ ਵਾਰ ਹੋਲੀ ਤੇ ਦੋ-ਤਿੰਨ ਦਿਨ ਪਹਿਲਾ ਸਟਾਲ ਲਾਉਂਦੇ ਹਨ। ਇਸ ਵਾਰ ਉਹ ਹੋਲਸੇਲ ਧਮਾਕਾ ਤਹਿਤ ਇੱਥੋਂ ਹੀ ਸਾਰਾ ਮਾਲ ਲੈ ਕੇ ਉਹ ਵੀ ਸਟਾਲ ਲਗਾ ਰਹੇ ਹਨ।