ਮਲੋਟ ਵਿਖ਼ੇ ਚੋਰਾਂ ਨੇ ਸਰਕਾਰੀ ਰਾਸ਼ਨ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ
ਮਲੋਟ ਵਿਖ਼ੇ ਚੋਰਾਂ ਨੇ ਸਰਕਾਰੀ ਰਾਸ਼ਨ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਕਣਕ ਕੀਤੀ ਚੋਰੀ
Publish Date: Mon, 02 Mar 2026 05:11 PM (IST)
Updated Date: Mon, 02 Mar 2026 05:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਸ਼ਹਿਰ ਦੇ ਸੱਚਾ ਸੌਦਾ ਰੋਡ ’ਤੇ ਸਰਕਾਰੀ ਰਾਸ਼ਨ ਦੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਚੋਰਾਂ ਵੱਲੋਂ 10 ਤੋਂ 12 ਬੋਰੀਆਂ ਕਣਕ ਚੋਰੀ ਹੋਣ ਦਾ ਅਨੁਮਾਨ ਹੈ। ਇਸ ਬਾਰੇ ਥਾਣਾ ਸਿਟੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਕਰਮਜੀਤ ਸਿੰਘ (ਡਾਕਟਰ ਵਿੱਕੀ) ਨੇ ਦੱਸਿਆ ਸਰਕਾਰ ਦੁਆਰਾ ਲਾਭਪਾਤਰੀਆਂ ਨੂੰ ਵੰਡਣ ਦੇ ਲਈ ਕਣਕ ਭੇਜੀ ਗਈ ਹੈ ਅਤੇ ਉਹ ਸਰਕਾਰੀ ਰਾਸ਼ਨ ਦੀ ਦੁਕਾਨ ’ਤੇ ਕੱਲ ਲਾਭਪਾਤਰੀਆਂ ਦੀਆਂ ਪਰਚੀਆਂ ਕੱਟ ਕੇ ਗਏ ਅਤੇ ਉਨ੍ਹਾਂ ਨੂੰ ਕਣਕ ਵੀ ਵੰਡੀ। ਉਨ੍ਹਾਂ ਦੱਸਿਆ ਕਿ ਉਹ ਅੱਜ ਫਿਰ ਪਰਚੀਆਂ ਕੱਟ ਕੇ ਕਣਕ ਵੰਡ ਰਹੇ ਸਨ ਕਿ ਦੌਰਾਨ ਕਣਕ ਵੰਡਾ ਰਿਹਾ ਉਸਦੇ ਭਤੀਜੇ ਨੂੰ ਬਾਥਰੂਮ ਆਇਆ। ਜਦੋਂ ਉਹ ਪਿਛਲੇ ਪਾਸੇ ਗਿਆ ਤਾਂ ਉਸਨੇ ਦੇਖਿਆ ਕਿ ਦੁਕਾਨ ਦੇ ਪਿਛਲੇ ਪਾਸੇ ਕੰਧ ਨੂੰ ਪਾੜ ਲੱਗਿਆ ਹੋਇਆ ਹੈ ਅਤੇ ਕਣਕ ਖਿਲਰੀ ਪਈ ਹੈ। ਜਦੋਂ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਦੁਕਾਨ ਦੇ ਪਿੱਛੇ ਚੋਰਾਂ ਵੱਲੋਂ ਕੰਧ ਨੂੰ ਪਾੜ ਲਗਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ 10 ਤੋਂ 12 ਬੋਰੀਆਂ ਕਣਕ ਦੀਆਂ ਚੋਰੀ ਹੋਣ ਦਾ ਅਨੁਮਾਨ ਹੈ। ਜਿਸ ਵਿੱਚ ਪੰਜ ਤੋਂ ਛੇ ਕੁਇੰਟਲ ਕਣਕ ਚੋਰੀ ਹੋ ਗਈ ਹੈ। ਉਨਾਂ ਨੇ ਦੱਸਿਆ ਕਿ ਇਸ ਸਬੰਧ ਵਿੱਚ ਥਾਣਾ ਸਿਟੀ ਮਲੋਟ ਨੂੰ ਸੂਚਿਤ ਕਰ ਦਿੱਤਾ ਗਿਆ ਹੈ।