ਮਲੋਟ ਪਹਿਲਾਂ ਕਪਾਹ ਲਈ ਤੇ ਹੁਣ ਕਹਿਕਸ਼ਾਂ ਲਈ ਜਾਣਿਆ ਜਾਂਦੈ : ਹਰਮੀਤ ਵਿਦਿਆਰਥੀ
ਕਹਿਕਸ਼ਾਂ ਦਾ ਸੱਤਵਾਂ ਮੁਸ਼ਾਇਰਾ ਸ਼ਬਦ ਮੰਗਲ ਅਮਿੱਟ ਛਾਪ ਛੱਡ ਗਿਆ
Publish Date: Mon, 23 Feb 2026 04:25 PM (IST)
Updated Date: Mon, 23 Feb 2026 04:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਸ਼ਹਿਰ ’ਚ ਸਾਹਿਤਕ ਗਤੀਵਿਧੀਆਂ ਨੂੰ ਜੀਵੰਤ ਰੱਖਣ ਲਈ ਕਾਰਜਸ਼ੀਲ ਸਾਹਿਤਕ ਸੰਸਥਾ ਕਹਿਕਸ਼ਾਂ ਵੱਲੋਂ ਮਰਹੂਮ ਸ਼ਾਇਰ ਮੰਗਲ ਮਦਾਨ ਜੀ ਯਾਦ ’ਚ ਸੱਤਵਾਂ ਮੁਸ਼ਾਇਰਾ ਸ਼ਬਦ ਮੰਗਲ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਕਰਵਾਇਆ ਗਿਆ। ਮੰਚ ਸੰਚਾਲਨ ਕਰ ਰਹੇ ਮਨਜੀਤ ਸੂਖ਼ਮ ਨੇ ਕਹਿਕਸ਼ਾਂ ਬਾਰੇ ਅਤੇ ਇਸਦੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਾਹਿਤਕ ਗਾਇਕ ਸੁਰ ਇੰਦਰ, ਨਿਰਮਲਜੀਤ ਨਿੰਮਾ, ਪਵਨਦੀਪ ਚੌਹਾਨ ਨੇ ਆਪਣੀ ਆਵਾਜ਼ ਦੇ ਜਾਦੂ ਨਾਲ ਪ੍ਰੋਗਰਾਮ ਦਾ ਆਰੰਭ ਕੀਤਾ। ਪ੍ਰੋ. ਯਸ਼ਪਾਲ ਮੱਕੜ ਨੇ ਆਏ ਮਹਿਮਾਨਾਂ, ਸ਼ਾਇਰਾਂ ਦਾ ਸਵਾਗਤ ਕਰਦਿਆਂ ਕਹਿਕਸ਼ਾਂ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਜਸ਼ਨਦੀਪ ਸਿੱਧੂ ਦੀ ਪੁਸਤਕ ਖਾਮੋਸ਼ ਮੁਹੱਬਤ ਅਤੇ ਪੰਜਾਬੀ ਮੈਗਜ਼ੀਨ ਲੋਅ ਰਿਲੀਜ਼ ਕੀਤਾ ਗਿਆ। ਮੁਸ਼ਾਇਰੇ ਦੇ ਸੂਤਰਧਾਰ ਹਰਮੀਤ ਵਿਦਿਆਰਥੀ ਨੇ ਮੰਗਲ ਮਦਾਨ ਨੂੰ ਸਲਾਮ ਕਰਦਿਆਂ ਕਹਿਕਸ਼ਾਂ ਨੂੰ ਮੁਬਾਰਕਬਾਦ ਦਿੱਤੀ। ਇਸ ਵਾਰ ਮੁਸ਼ਾਇਰੇ ’ਚ ਸਤਿਕਾਰਤ ਹਰਮੀਤ ਵਿਦਿਆਰਥੀ, ਤ੍ਰੈਲੋਚਨ ਲੋਚੀ, ਅਮਨ ਜੋਸ਼ੀ ਅਜ਼ੀਜ਼, ਪ੍ਰੀਤ ਮਨਪ੍ਰੀਤ, ਜਸਪਾਲ ਅਨਹਦ, ਜੋਗਿੰਦਰ ਨੂਰਮੀਤ, ਮਨਦੀਪ ਲੁਧਿਆਣਾ, ਮਨਦੀਪ ਔਲਖ, ਸੁਖਜਿੰਦਰ, ਤਲਵਿੰਦਰ ਸ਼ੇਰਗਿੱਲ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ ਅਤੇ ਸ਼ਾਇਰ ਮੰਗਲ ਮਦਾਨ ਨੂੰ ਚੇਤੇ ਕੀਤਾ। ਧੰਨਵਾਦੀ ਸ਼ਬਦ ਆਖਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਕਵੀ ਦਾ ਕਾਰਜ ਸਮਾਜ ਨੂੰ ਨੰਗੀ ਅੱਖ ਨਾਲ ਵੇਖ ਕੇ ਲੋਕਾਈ ਨੂੰ ਵਿਖਾਉਣਾ ਹੁੰਦਾ ਹੈ ਤੇ ਅੱਜ ਇਸ ਮੰਚ ਤੋਂ ਸਾਰੇ ਕਵੀਆਂ ਨੇ ਏਦਾਂ ਹੀ ਕੀਤਾ, ਇਸ ਲਈ ਇਹ ਸਾਰੇ ਕਵੀ ਅਤੇ ਟੀਮ ਕਹਿਕਸ਼ਾਂ ਵਧਾਈ ਦੀ ਹੱਕਦਾਰ ਹੈ। ਇਸ ਮੌਕੇ ਰਾਜ ਰੱਸੇਵੱਟ, ਸੁਖਵੀਰ ਸਿੰਘ ਸੁੱਖੀ ਕੁੰਡਲ, ਪਰਮਿੰਦਰ ਸਿੰਘ ਪੰਮਾ ਬਰਾੜ, ਅਜਮੇਰ ਬਰਾੜ, ਦਰਸ਼ਨ ਜਟਾਣਾ, ਹਰਿੰਦਰ ਜੱਸਲ, ਅਮਰਜੀਤ ਸਿੰਘ ਜੰਡਵਾਲਾ, ਰਾਜਪਾਲ ਬਰਾੜ, ਜੁਗਨੂੰ ਜੰਡਵਾਲਾ, ਗੁਰਦੀਪ ਸਿੰਘ, ਸੁਦਰਸ਼ਨ ਜੱਗਾ, ਰਾਜਪਾਲ ਸਿੰਘ, ਭੁਪਿੰਦਰ ਉਤਰੇਜਾ, ਧਰਮਵੀਰ, ਨਵਦੀਪ ਬਾਠ, ਰੋਹਿਤ ਕਾਲੜਾ, ਹਰਪ੍ਰੀਤ ਚੌਹਾਨ, ਜੋਨੀ ਸੋਨੀ, ਵਿੱਕੀ ਜੱਸਲ, ਸਤਪਾਲ ਭੂੰਦੜ ਆਦਿ ਹਾਜ਼ਰ ਰਹੇ। ਆਜ਼ਾਦ ਪਬਲੀਕੇਸ਼ਨਜ਼ ਵੱਲੋਂ ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਪਿਛਲੇ ਛੇ ਮੁਸ਼ਾਇਰਿਆਂ ਵਾਂਗ ਇਹ ਸੱਤਵਾਂ ਮੁਸ਼ਾਇਰਾ ਵੀ ਯਾਦਗਾਰ ਹੋ ਨਿਬੜਿਆ।