ਬਲਾਕ ਸੰਮਤੀ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਸੀਟ ’ਤੇ ਸ਼੍ਰੋਅਦ ਕਾਬਜ਼
ਬਲਾਕ ਸੰਮਤੀ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਸੀਟ ’ਤੇ ਸ਼ੋ੍ਮਣੀ ਅਕਾਲੀ ਦਲ ਦਾ ਕਬਜ਼ਾ
Publish Date: Sun, 15 Mar 2026 04:24 PM (IST)
Updated Date: Sun, 15 Mar 2026 04:27 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ੋ੍ਮਣੀ ਅਕਾਲੀ ਦਲ ਨੂੰ ਬਲਾਕ ਸੰਮਤੀ ਚੋਣਾਂ ਦੌਰਾਨ ਹਲਕਾ ਸ੍ਰੀ ਮੁਕਤਸਰ ਸਾਹਿਬ ’ਚ ਵੱਡਾ ਬਹੁਮਤ ਮਿਲਿਆ ਸੀ ਅਤੇ 20 ਉਮੀਦਵਾਰਾਂ ਵਿੱਚੋਂ 17 ਉਮੀਦਵਾਰ ਸ਼ੋ੍ਮਣੀ ਅਕਾਲੀ ਦਲ ਦੇ ਜੇਤੂ ਰਹੇ ਸਨ। ਸਥਾਨਕ ਬੀਡੀਪੀਓ ਦਫਤਰ ਵਿਖੇ ਸਰਕਾਰੀ ਤੌਰ ਤੇ ਚੇਅਰਮੈਨ ਅਤੇ ਉਪ ਚੇਅਰਮੈਨ ਚੁਣਨ ਲਈ ਪ੍ਰਕਿਰਿਆ ਮੁਕੰਮਲ ਕਰ ਲਈ ਗਈ। ਇਸ ਮੌਕੇ ਸ਼ੋ੍ਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਜਗਦੇਵ ਸਿੰਘ ਰਹੂੜਿਆਂਵਾਲੀ ਨੂੰ ਬਲਾਕ ਸੰਮਤੀ ਸ੍ਰੀ ਮੁਕਤਸਰ ਸਾਹਿਬ ਦਾ ਚੇਅਰਮੈਨ ਅਤੇ ਬੀਬੀ ਜਸਮੇਲ ਕੌਰ ਪਤਨੀ ਗੁਰਮੇਲ ਸਿੰਘ ਕਾਨਿਆਂਵਾਲੀ ਕਲਾਂ ਨੂੰ ਉਪ ਚੇਅਰਪ੍ਰਸਨ ਚੁਣਿਆ ਗਿਆ। ਇਸ ਮੌਕੇ ਚੋਣ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਜਦੋਂ ਦਫਤਰ ਤੋਂ ਨਵੇਂ ਚੁਣੇ ਗਏ ਅਹੁਦੇਦਾਰ ਬਾਹਰ ਆਏ ਤਾਂ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਹਾਰ ਪਹਿਨਾ ਕੇ ਵਧਾਈ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆਂ ਸ਼ੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ਚੋਣਾਂ ’ਚ ਲੋਕਾਂ ਨੇ ਸ਼ੋ੍ਮਣੀ ਅਕਾਲੀ ਦਲ ਦਾ ਵੱਡਾ ਸਾਥ ਦਿੱਤਾ ਸੀ, ਜਿਸ ਕਰਕੇ ਅੱਜ ਬਲਾਕ ਸੰਮਤੀ ਸ੍ਰੀ ਮੁਕਤਸਰ ਸਾਹਿਬ ਤੇ ਸ਼ੋ੍ਮਣੀ ਅਕਾਲੀ ਦਲ ਕਾਬਜ਼ ਹੋਇਆ ਹੈ। ਉਨ੍ਹਾਂ ਜਿੱਥੇ ਸਮੂਹ ਹਲਕਾ ਵਾਸੀਆਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ, ਉੱਥੇ ਨਾਲ ਹੀ ਹਾਰ ਪਹਿਨਾ ਕੇ ਚੇਅਰਮੈਨ ਅਤੇ ਉਪ ਚੇਅਰਪਰਸ਼ਨ ਨੂੰ ਵਧਾਈ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਸ਼ੋ੍ਮਣੀ ਅਕਾਲੀ ਦਲ ਦੇ ਸਾਰੇ ਬਲਾਕ ਸੰਮਤੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਵੀ ਹਾਰ ਪਹਿਨਾਏ ਅਤੇ ਵਧਾਈ ਦਿੱਤੀ। ਇਸ ਮਗਰੋਂ ਸਾਰੇ ਆਗੂ ਅਤੇ ਵਰਕਰ ਅਤੇ ਨਵੇਂ ਚੁਣੇ ਗਏ ਅਹੁਦੇਦਾਰ ਅਤੇ ਸਾਰੇ ਬਲਾਕ ਸੰਮਤੀ ਮੈਂਬਰ ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਜਿਥੇ ਸਵਾਗਤ ਉਪਰੰਤ ਸਭ ਨੂੰ ਲੰਗਰ ਛਕਾਇਆ ਗਿਆ ਤੇ ਫੱਤਣਵਾਲਾ ਨਿਵਾਸ ਹਲਕੇ ’ਚ ਸਿਆਸਤ ਦਾ ਕੇਂਦਰ ਬਿੰਦੂ ਬਣਿਆ ਰਿਹਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਫੱਤਣਵਾਲਾ ਤੋਂ ਇਲਾਵਾ ਹੀਰਾ ਸਿੰਘ ਚੜ੍ਹੇਵਾਨ, ਜਗਤਾਰ ਸਿੰਘ ਪੱਪੀ ਥਾਂਦੇਵਾਲਾ, ਬਿੰਦਰ ਗੋਨੇਆਣਾ ਸਿਆਸੀ ਸਕੱਤਰ ਜਰਨਲ, ਇਕਬਾਲ ਸਿੰਘ ਸੰਗੂਧੌਣ, ਹਰਬਿਲਾਸ ਸਿੰਘ ਜਸੇਆਣਾ, ਮੁਕੇਸ਼ ਕੁਮਾਰ, ਸ਼ਮਿੰਦਰ ਸਿੰਘ ਸੰਧੂ ਫੱਤਣਵਾਲਾ, ਬਲਦੇਵ ਸਿੰਘ ਕਾਨਿਆਵਾਲੀ, ਲਖਵਿੰਦਰ ਸਿੰਘ ਸੀਰਵਾਲੀ, ਬਲਜਿੰਦਰ ਸਿੰਘ ਕਾਕਾ ਬਰਾੜ, ਬਬਲੂ ਬਰਾੜ, ਗਗਨ ਕਾਨਿਆਵਾਲੀ, ਮਿਹਰਬਾਨ ਸਿੰਘ, ਰਾਣਾ ਵੜਿੰਗ, ਬਿੱਲਾ ਮਧੀਰ, ਬੱਬੀ ਕੋਟਲੀ ਦੇਵਨ, ਕਰਮਜੀਤ ਸਿੰਘ ਕਰਮਾ ਅਤੇ ਬਿੱਧੀਚੰਦ ਸਿੰਘ ਹਰਾਜ਼ ਸਮੇਤ ਵੱਡੀ ਗਿਣਤੀ ’ਚ ਸ਼ੋ੍ਮਣੀ ਅਕਾਲੀ ਦਲ ਦੇ ਵਰਕਰ ਮੌਜੂਦ ਸਨ।