ਮੀਂਹ ਕਾਰਨ ਗਰੀਬ ਘਰ ਦੇ ਕਮਰੇ ਦੀ ਛੱਤ ਡਿੱਗੀ
ਮੀਂਹ ਕਾਰਨ ਗਰੀਬ ਘਰ ਦੇ ਕਮਰੇ ਦੀ ਛੱਤ ਡਿੱਗੀ
Publish Date: Wed, 08 Apr 2026 07:13 PM (IST)
Updated Date: Wed, 08 Apr 2026 07:14 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ’ਚ ਕਈ ਦਿਨਾਂ ਤੋਂ ਰੁਕ ਰੁਕ ਕੇ ਪਏ ਮੀਂਹ ਕਰਕੇ ਜਿੱਥੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਉੱਥੇ ਕਈ ਪਰਿਵਾਰਾਂ ਦਾ ਘਰਾਂ ਦਾ ਵੀ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਹੀ ਮਲੋਟ ਦੇ ਰੂਹਾਂ ਦਾ ਵਰਜਾਂ ਫਾਟਕ ਦੇ ਕੋਲ ਬਾਬਾ ਸ੍ਰੀ ਚੰਦ ਨਗਰ ’ਚ ਦੇਰ ਰਾਤ ਬਾਰਿਸ਼ ਦੇ ਕਾਰਨ ਹੀ ਇੱਕ ਗਰੀਬ ਘਰ ਦੇ ਕਮਰੇ ਦੀ ਛੱਤ ਡਿੱਗ ਪਈ। ਘਰ ਦੇ ਮੁਖੀ ਮੋਹਿਤ ਚੰਦ ਨੇ ਦੱਸਿਆ ਕਿ ਛੇ ਕੁ ਮਹੀਨੇ ਪਹਿਲਾਂ ਵੀ ਉਨ੍ਹਾਂ ਦੀ ਇੱਕ ਮਕਾਨ ਕਮਰੇ ਦੀ ਛੱਤ ਡਿੱਗ ਪਈ ਸੀ ਅਤੇ ਉਹ ਖੁਦ ਦਿਲ ਦੇ ਮਰੀਜ਼ ਹਨ ਅਤੇ ਇਲਾਜ ਉੱਪਰ ਵੀ ਖਰਚਾ ਹੁੰਦਾ ਆ ਰਿਹਾ ਹੈ, ਮੋਹਿਤ ਚੰਦ ਅਤੇ ਹੋਰ ਵੀ ਲੋਕਾਂ ਨੇ ਕਿਹਾ ਕਿ ਇਸ ਪਰਿਵਾਰ ਦੀ ਸਰਕਾਰ ਇਸ ਲੋੜਵੰਦ ਪਰਿਵਾਰ ਦੀ ਸਰਕਾਰ ਮਦਦ ਕਰੇ। ਸ੍ਰੀ ਮੋਹਿਤ ਚੰਦ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਇੱਕ ਸ਼ੈੱਡ ਥੱਲੇ ਆਪਣਾ ਸਮਾਨ ਰੱਖ ਕੇ ਗੁਜ਼ਾਰਾ ਕਰ ਰਹੇ ਹਨ। ਉੱਪਰੋਂ ਬਾਰਿਸ਼ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ ਇਸ ਲਈ ਪਰਿਵਾਰ ਦੀ ਮਦਦ ਜਰੂਰ ਕੀਤੀ ਜਾਵੇ।