ਰੋਇਲ ਕਾਨਵੈਂਟ ਸਕੂਲ ਦੋਦਾ ਦਾ ਨਤੀਜਾ ਸ਼ਾਨਦਾਰ
ਰੋਇਲ ਕਾਨਵੈਂਟ ਸਕੂਲ ਪਿੰਡ ਦੋਦਾ ਦਾ ਨਤੀਜਾ 100 ਫੀਸਦੀ ਰਿਹਾ
Publish Date: Mon, 13 Apr 2026 04:30 PM (IST)
Updated Date: Mon, 13 Apr 2026 04:34 PM (IST)
ਦਵਿੰਦਰ ਬਾਘਲਾ, ਪੰਜਾਬੀ ਜਾਗਰਣ, ਦੋਦਾ : ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਪਿਛਲੇ ਦਿਨੀਂ ਜਾਰੀ ਕੀਤੇ ਗਏ 8ਵੀਂ ਜਮਾਤ ਦੇ ਨਤੀਜੇ ’ਚ ਰੋਇਲ ਕਾਨਵੈਂਟ ਸਕੂਲ ਪਿੰਡ ਦੋਦਾ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 100 ਫ਼ੀਸਦੀ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਬਲਰਾਜ ਸਿੰਘ ਭੁੱਲਰ ਨੇ ਦੱਸਿਆ ਕਿ ਖੁਸ਼ਪ੍ਰੀਤ ਕੌਰ ਪੁੱਤਰੀ ਹਰਪਿੰਦਰ ਸਿੰਘ ਨੇ 94 ਫ਼ੀਸਦੀ ਅੰਕ, ਨੂਰਵੀਰ ਕੌਰ ਪੁੱਤਰੀ ਮੰਗਾਂ ਸਿੰਘ ਨੇ 88 ਫ਼ੀਸਦੀ, ਜੈਦੀਪ ਸਿੰਘ ਪੁੱਤਰ ਸੁਖਜੀਤ ਸਿੰਘ ਨੇ 87 ਫ਼ੀਸਦੀ ਅੰਕ ਲੈ ਕੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕੀਤਾ। ਇਸਤੋਂ ਇਲਾਵਾ ਪ੍ਰਭਦੀਪ ਕੌਰ ਨੇ 85 ਪ੍ਰਤੀਸ਼ਤ, ਜਸਮੀਨ ਕੌਰ 83 ਪ੍ਰਤੀਸ਼ਤ, ਰਾਜਵੀਰ ਸਿੰਘ ਨੇ 80 ਪ੍ਰਤੀਸ਼ਤ ਅੰਕ ਲਏ ਅਤੇ ਬਾਕੀ ਵਿਦਿਆਰਥੀਆਂ ਨੇ ਵੀ ਚੰਗੇ ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਬਲਰਾਜ ਸਿੰੰਘ ਤੇ ਸਟਾਫ਼ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਉਦੇ ਸਾਰੇ ਵਿਦਿਆਰਥੀਆਂ ਨੂੰ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕਰਨ ਲਈ ਵਧਾਈਆਂ ਦਿੱਤੀਆਂ।