ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਕਨਵੈਨਸ਼ਨ ਸਮਾਪਤ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੀ ਜਥੇਬੰਦਕ ਕਨਵੈਨਸ਼ਨ ਸਫਲਤਾ ਪੂਰਵਕ ਸੰਪਨ
Publish Date: Sat, 28 Feb 2026 03:37 PM (IST)
Updated Date: Sat, 28 Feb 2026 03:40 PM (IST)

ਬਲਕਰਨ ਜਟਾਣਾ. ਪੰਜਾਬੀ ਜਾਗਰਣ ਮਲੋਟ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ 295 ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਸੂਬਾਈ ਫੈਸਲੇ ਅਨੁਸਾਰ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਰੋਇਲ ਹੋਟਲ ਅਬੋਹਰ ਰੋਡ ਮਲੋਟ ਵਿਖੇ ਸੂਬਾਈ ਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦੀ ਵਿਸ਼ੇਸ਼ ਆਮਦ ਤੇ ਸਫਲਤਾ ਪੂਰਵਕ ਸੰਪਨ ਹੋਈ। ਜ਼ਿਲ੍ਹਾ ਪ੍ਰਧਾਨ ਅਮਨ ਨਾਰੰਗ, ਸਕੱਤਰ ਜਤਿੰਦਰ ਸਿੰਘ ਬਾਠ, ਮਹਿੰਦਰ ਸਿੰਘ ਪੰਨੀਵਾਲਾ ਜ਼ਿਲ੍ਹਾ ਤੇ ਬਲਾਕ ਆਗੂਆਂ ਦੀ ਅਗਵਾਈ ’ਚ ਜ਼ਿਲੇ ਦੇ ਮੈਂਬਰ ਸਾਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ, ਕਨਵੈਨਸ਼ਨ ਦੀ ਸ਼ੁਰੂਆਤ ’ਚ ਸੂਬਾ ਕਮੇਟੀ ਮੈਂਬਰ ਰਜਿੰਦਰ ਸਿੰਘ ਔਲਖ ਵੱਲੋਂ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਤੇ ਪਿਛਲੇ ਦਿਨੀਂ ਲੋਕ ਸੰਘਰਸ਼ਾਂ ਤੇ ਜਥੇਬੰਦਕ ਪਰਿਵਾਰਾਂ ’ਚੋਂ ਵਿਛੜਿਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਕਨਵੈਨਸ਼ਨ ’ਚ ਉਚੇਚੇ ਤੌਰ ਤੇ ਪਹੁੰਚੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ, ਸੀਨੀਅਰ ਵਾਇਸ ਪ੍ਰਧਾਨ ਸੀ ਆਰ ਸ਼ੰਕਰ, ਰਜਿੰਦਰ ਸਿੰਘ ਔਲਖ, ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਰਾਜ ਕਰਿਸਨ ਜੋਸਨ, ਸਕੱਤਰ ਨੰਦ ਲਾਲ, ਕੈਸ਼ੀਅਰ ਪ੍ਰਸ਼ੋਤਮ ਸ਼ਰਮਾ ਨੇ ਸ਼ਿਰਕਤ ਕੀਤੀ। ਸੂਬਾ ਪ੍ਰਧਾਨ ਗੋਇਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਚੱਲ ਰਹੇ ਲੋਕ ਸਭਾ ਦੇ ਸੈਸ਼ਨ ਦੌਰਾਨ ਦੇਸ਼ ’ਚ ਮੁਢਲੀਆਂ ਸਿਹਤ ਸੇਵਾਵਾਂ ਦੇ ਰਹੇ 60 ਲੱਖ ਦੇ ਕਰੀਬ ਤਜਰਬੇਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸ਼ਾਰਟ ਟਰਮ ਟ੍ਰੇਨਿੰਗ ਬ੍ਰਿਜ ਕੋਰਸ ਕਰਵਾ ਕੇ ਮੁੱਢਲੀਆਂ ਸਿਹਤ ਸੇਵਾਵਾਂ ਤੇ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ’ਚ ਦਿੱਤੀਆਂ ਜਾ ਰਹੀਆਂ ਸੇਵਾਵਾਂ ’ਚ ਵੀ ਵਲੰਟੀਅਰ ਵਜੋਂ ਸ਼ਾਮਲ ਕੀਤਾ ਜਾਵੇ। ਇਸ ਮੌਕੇ ਜਿਲ੍ਹਾ ਕੈਸ਼ੀਅਰ ਯਾਦਵਿੰਦਰ ਹੰਸ, ਬਲਾਕ ਔਲਖ ਦੇ ਪ੍ਰਧਾਨ ਲਖਵਿੰਦਰ ਸਿੰਘ ਉਪਲ, ਮਲੋਟ ਦੇ ਪ੍ਰਧਾਨ ਧਰਮਪਾਲ, ਪੰਨੀਵਾਲਾ ਦੇ ਪ੍ਰਧਾਨ ਸੰਜੀਵ ਕੁਮਾਰ ਸੋਨੀ, ਮੁਕਤਸਰ ਦੇ ਪ੍ਰਧਾਨ ਜਗਜੀਤ ਸਿੰਘ ਸੰਧੂ, ਬਲਾਕ ਸਿੱਖ ਵਾਲਾ ਦੇ ਪ੍ਰਧਾਨ ਮਲਕੀਤ ਸਿੰਘ ਖੁੱਡੀਆਂ, ਬਲਾਕ ਕੋਟਭਾਈ ਦੇ ਪ੍ਰਧਾਨ ਸੁਰਜੀਤ ਸਿੰਘ ਖਾਲਸਾ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਪੱਤਰਕਾਰ ਸਾਥੀਆਂ ਸਮੇਤ ਆਗੂ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਕਰਮਜੀਤ, ਮਨਛਿੰਦਰ ਮਿੰਟੂ, ਸਤੀਸ਼ ਕੁਮਾਰ ਬਠਲਾ, ਬੂਟਾ ਸਿੰਘ ਤੇ ਹੋਰ ਵੱਡੀ ਗਿਣਤੀ ਮੈਡੀਕਲ ਪ੍ਰੈਕਟੀਸ਼ਨਰ ਸਾਥੀਆਂ ਨੇ ਸ਼ਮੂਲੀਅਤ ਕੀਤੀ।