ਸ਼ਹਿਰ ਵਾਸੀਆਂ ਲਈ ਵਰਦਾਨ ਸਾਬਿਤ ਹੋਵੇਗੀ ਨਵੀਂ ਟੈਂਕੀ : ਕਾਕਾ ਬਰਾੜ
ਨਵੀਂ ਬਨਣ ਜਾ ਰਹੀ ਟੈਂਕੀ ਸ਼ਹਿਰ ਵਾਸੀਆਂ ਲਈ ਹੋਵੇਗੀ ਵਰਦਾਨ ਸਾਬਿਤ : ਵਿਧਾਇਕ ਕਾਕਾ ਬਰਾੜ
Publish Date: Sat, 07 Mar 2026 06:18 PM (IST)
Updated Date: Sat, 07 Mar 2026 06:21 PM (IST)

ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪਵਿੱਤਰ ਸ਼ਹਿਰ ਦੀ ਪਿਛਲੇ ਕਰੀਬ 40 ਸਾਲ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਸਥਾਨਕ ਕੋਟਕਪੂਰਾ ਰੋਡ ਸਥਿਤ ਮੇਨ ਵਾਟਰ ਵਰਕਸ ’ਚ ਕਰੀਬ 5 ਲੱਖ ਲੀਟਰ ਵਾਲੀ ਨਵੀਂ ਟੈਂਕੀ ਦਾ ਉਦਘਾਟਨ ਕੀਤਾ ਗਿਆ। ਇਸ ਨਾਲ ਸ਼ਹਿਰ ਵਾਸੀਆਂ ’ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਕਾਰਜਕਾਲ ਦੌਰਾਨ ਸਿਰਫ ਸ਼ਹਿਰ ਵਾਸੀਆਂ ਨੂੰ ਵੱਡੇ ਵੱਡੇ ਗੱਪ ਹੀ ਮਾਰੇ ਹਨ ਜਦਕਿ ਕੰਮ ਨਾਮ ਦੀ ਕੋਈ ਚੀਜ਼ ਨਹੀਂ ਕੀਤੀ। ਸ਼ਹਿਰ ਦੇ ਮੇਨ ਵਾਟਰ ਵਰਕਸ ’ਚ ਅੱਜ ਤੋਂ ਕਰੀਬ 40 ਸਾਲ ਪਹਿਲਾਂ ਦੋ ਲੱਖ ਲੀਟਰ ਵਾਲੀ ਟੈਂਕੀ ਬਣੀ ਸੀ ਉਸ ਸਮੇ਼ ਸ਼ਹਿਰ ਦੀ ਆਬਾਦੀ ਬਹੁਤ ਘੱਟ ਸੀ ਪ੍ਰੰਤੂ ਹੁਣ ਸ਼ਹਿਰ ਦੀ ਆਬਾਦੀ ਵਧਣ ਕਾਰਨ ਪਾਣੀ ਦੀ ਮੰਗ ਵਧਣ ਲੱਗੀ। ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਨਬਜ਼ ਨੂੰ ਟਟੋਲਿਆ ਤੇ ਪਹਿਲ ਦੇ ਅਧਾਰ ਤੇ ਸ਼ਹਿਰੀਆਂ ਦੀ ਪਹਿਲੀ ਮੰਗ ਨੂੰ ਪੂਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸ਼ਹਿਰ ਦੇ ਇਤਿਹਾਸ ’ਚ ਲਿਖਿਆ ਜਾਵੇਗਾ ਕਿਉਂਕਿ ਅੱਜ ਸ਼ਹਿਰ ਦੀ ਵੱਡੀ ਮੰਗ ਨੂੰ ਪੂਰਾ ਕਰਦਿਆਂ ਕਰੀਬ 5 ਲੱਖ ਲੀਟਰ ਵਾਲੀ ਨਵੀਂ ਟੈਂਕੀ ਦਾ ਉਦਘਾਟਨ ਕੀਤਾ ਗਿਆ। ਇਸ ਟੈਂਕੀ ਦੇ ਬਨਣ ਨਾਲ ਪਾਣੀ ਦੀ ਸਮੱਸਿਆ ਦਾ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਟੈਂਕੀ ਆਉਣ ਵਾਲੇ ਸਮੇਂ ’ਚ ਸ਼ਹਿਰ ਵਾਸੀਆਂ ਲਈ ਵਰਦਾਨ ਸਾਬਿਤ ਹੋਵੇਗੀ। ਸੂਬਾ ਸਰਕਾਰ ਹਮੇਸ਼ਾ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਤੇ ਇਹ ਟੈਂਕੀ ਉਸ ਵਚਨਬੱਧਤਾ ਦਾ ਹੀ ਇੱਕ ਹਿੱਸਾ ਹੈ। ਮੈਂ ਖੁਦ ਇਸ ਪ੍ਰੋਜੈਕਟ ਦੀ ਨਿਗਰਾਨੀ ਕਰਦਾ ਰਿਹਾ ਹਾਂ ਤੇ ਮੈਨੂੰ ਖੁਸ਼ੀ ਹੈ ਕਿ ਇਹ ਅੱਜ ਪੂਰਾ ਹੋ ਗਿਆ ਹੈ। ਮੈਂ ਸਾਰੇ ਇੰਜੀਨੀਅਰਾਂ ਤੇ ਕਰਮਚਾਰੀਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਇਸ ਨੂੰ ਸਫ਼ਲ ਬਣਾਉਣ ਲਈ ਸਖ਼ਤ ਮਿਹਨਤ ਕੀਤੀ। ਇਸ ਮੌਕੇ ਇਕਬਾਲ ਸਿੰਘ ਵੜਿੰਗ ਪ੍ਰਧਾਨ, ਸਾਬਕਾ ਕੌਂਸਲਰ ਰਾਮ ਸਿੰਘ ਪੱਪੀ, ਇਕਬਾਲ ਸਿੰਘ ਬਰਾੜ ਪ੍ਰਧਾਨ ਟਰਾਂਸਪੋਰਟ ਵਿੰਗ, ਕੌਂਸਲਰ ਹਰਦੀਪ ਸਿੰਘ ਕਾਲਾ, ਸੁਖਦੇਵ ਸਿੰਘ ਬੇਦੀ, ਸੁਖਜਿੰਦਰ ਸਿੰਘ ਬੱਬਲੂ ਬਰਾੜ ਪ੍ਰਧਾਨ, ਕੁਲਵਿੰਦਰ ਸਿੰਘ ਕੰਡਾ ਪ੍ਰਧਾਨ ਵਪਾਰ ਮੰਡਲ, ਬਗੀਚਾ ਨੰਬਰਦਾਰ, ਰਾਕੇਸ਼ ਅਰੋੜਾ, ਦੀਪਕ ਬਾਘਲਾ, ਰਵਿੰਦਰ ਕੁਮਾਰ ਰਿੰਕੂ, ਜੈ ਚੰਦ ਭੰਡਾਰੀ, ਨਿਰੰਜਨ ਸਿੰਘ ਰੱਖਰਾ, ਕੁਲਵੰਤ ਸਿੰਘ ਕਾਲਾ, ਅਮਨ ਰਾਮਗੜ੍ਹੀਆ, ਕਰਮਜੀਤ ਸਿੰਘ ਕਾਲਾ, ਅੰਗਰੇਜ਼ ਸਿੰਘ, ਗੁਰਮੀਤ ਸਿੰਘ, ਦਿਲਜੀਤ ਸਿੰਘ, ਮਨੀ ਉਦੇਕਰਨ, ਵਿਪਨ ਕੁਮਾਰ, ਨਛੱਤਰ ਸਿੰਘ, ਐਡੀਓ ਪੁਸ਼ਪਿੰਦਰ ਬਿਸ਼ਨੋਈ, ਜੇਈ ਜਤਿਨ ਕੁਮਾਰ, ਐਸਡੀਓ ਜਗਮੋਹਨ ਸਿੰਘ ਆਦਿ ਹਾਜ਼ਰ ਸਨ।