ਕਮਿਸ਼ਨ ਦਾ ਮੁੱਖ ਉਦੇਸ਼ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਤੇ ਸਿਸਟਮ ਨੂੰ ਪਾਰਦਰਸ਼ੀ ਬਣਾਉਣਾ : ਬੁੱਟਰ
ਕਮਿਸ਼ਨ ਦਾ ਮੁੱਖ ਉਦੇਸ਼ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਤੇ ਸਿਸਟਮ ਨੂੰ ਪਾਰਦਰਸ਼ੀ ਬਣਾਉਣਾ: ਬੁੱਟਰ
Publish Date: Sun, 22 Mar 2026 04:49 PM (IST)
Updated Date: Sun, 22 Mar 2026 04:52 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪੰਜਾਬ ਸਟੇਟ ਟਰੇਡਰਸ ਕਮਿਸ਼ਨ ਦੇ ਬੈਨਰ ਹੇਠ ਗਿੱਦੜਬਾਹਾ ਵਿਖੇ ਵਪਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਅਸੈਂਬਲੀ ਟਰੇਡ ਕਮਿਸ਼ਨ ਗਿੱਦੜਬਾਹਾ ਦੇ ਚੇਅਰਮੈਨ ਅਸ਼ੋਕ ਬੁੱਟਰ ਦੀ ਅਗਵਾਈ ’ਚ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਪਾਰੀਆਂ ਵੱਲੋਂ ਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਮਸਲਿਆਂ ਨੂੰ ਸੁਣਿਆ ਗਿਆ ਅਤੇ ਉਨ੍ਹਾਂ ਦੇ ਤੁਰੰਤ ਹੱਲ ਲਈ ਮੌਕੇ ’ਤੇ ਮੌਜੂਦ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ। ਇਸ ਮੀਟਿੰਗ ’ਚ ਜ਼ਿਲ੍ਹਾ ਟਰੇਡਰ ਕਮਿਸ਼ਨ ਦੇ ਚੇਅਰਮੈਨ ਵਨੀਤ ਜਿੰਦਲ ਮੋਂਟੀ, ਤਹਿਸੀਲਦਾਰ ਮੰਗੂ ਬਾਂਸਲ, ਐਸਐਚਓ ਹਰਗੋਬਿੰਦ ਸਿੰਘ, ਈਟੀਓ ਗੁਰਿੰਦਰ ਸਿੰਘ, ਐਸਡੀਓ ਪੀਐਸਪੀਸੀਐਲ ਗੁਰਵਿੰਦਰ ਸਿੰਘ, ਜੀਐਸਟੀ ਇੰਸਪੈਕਟਰ ਰਵਿੰਦਰ, ਜੀਐਸਟੀ ਇੰਸਪੈਕਟਰ ਅੰਮ੍ਰਿਤ ਪਾਲ, ਫੂਡ ਸੇਫਟੀ ਅਫਸਰ ਲਾਲ ਚੰਦ, ਲੇਬਰ ਇੰਸਪੈਕਟਰ ਪ੍ਰਿੰਸ ਕੰਬੋਜ, ਸਕੱਤਰ ਮਾਰਕੀਟ ਕਮੇਟੀ ਅਨਿਲ ਖੁੰਗਰ, ਬਲਾਕ ਖੇਤੀਬਾੜੀ ਅਫਸਰ ਜਗਮੋਹਨ ਸਿੰਘ, ਜੇ ਈ ਪੀਐਸਪੀਸੀਐਲ ਭੁਪਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਮੀਟਿੰਗ ਦੌਰਾਨ ਪੀਡੀਏ ਐਸੋਸੀਏਸ਼ਨ ਦੇ ਪ੍ਰਧਾਨ ਰਜੇਸ਼ ਬਾਂਸਲ ਨੇ ਕਿਹਾ ਕਿ ਸ਼ਰੇਆਮ ਵਿਕ ਰਹੇ ਨਕਲੀ ਦੇਸੀ ਘਿਓ ,ਅੰਡਰਵੇਟ ਚੀਜ਼ਾਂ ਦਾ ਬਾਜ਼ਾਰ ਵਿੱਚ ਬੋਲ ਬਾਲਾ ਹੈ ਤੇ ਸਰਕਾਰ ਨੂੰ ਸਖਤ ਕਦਮ ਚੁੱਕਣ ਦੀ ਲੋੜ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਗੈਸ ਸਿਲੰਡਰਾਂ ਦੀ ਸਪਲਾਈ ਵਿੱਚ ਬਹੁਤ ਵੱਡਾ ਘੋਟਾਲਾ ਚੱਲ ਰਿਹਾ ਹੈ। ਧੀਰ ਮਾਰਕੀਟ ਵਿੱਚ ਸਟਰੀਟ ਲਾਈਟਾਂ ਲਗਾਉਣ ਦੀ ਮੰਗ, ਥਾਣੇ ਦੀ ਖਸਤਾ ਹਾਲਤ, ਸ਼ਹਿਰ ਵਿੱਚ ਬੰਦ ਪਏ ਕੈਮਰੇ, ਸੀਵਰੇਜ ਸਿਸਟਮ, ਅਵਾਰਾ ਪਸ਼ੂਆਂ ਦੇ ਸ਼ਹਿਰ ਵਿੱਚ ਵਧਣ ਦੀ ਸਮੱਸਿਆ ਬਾਰੇ ਵੀ ਇਸ ਮੀਟਿੰਗ ਵਿੱਚ ਜ਼ਿਕਰ ਕੀਤਾ ਗਿਆ। ਇਸ ਮੌਕੇ ਚੇਅਰਮੈਨ ਅਸ਼ੋਕ ਬੁਟਰ ਨੇ ਸਾਰੇ ਵਪਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸਾਰੀਆਂ ਸਮੱਸਿਆਵਾਂ ਹੱਲ ਕਰਵਾ ਦਿੱਤਾ ਜਾਵੇਗਾ । ਉਨਾ ਦੱਸਿਆ ਕਿ ਕਮਿਸ਼ਨ ਦਾ ਮੁੱਖ ਉਦੇਸ਼ ਹੀ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਨਿਪਟਾਰਾ ਕਰਨਾ ਅਤੇ ਸਿਸਟਮ ਨੂੰ ਹੋਰ ਪਾਰਦਰਸ਼ੀ ਅਤੇ ਪ੍ਰਗਤੀਸ਼ੀਲ ਬਣਾਉਣਾ ਹੈ। ਇਸ ਮੌਕੇ ਬਲਾਕ ਲੈਵਲ ਐਕਸਟੈਂਸ਼ਨ ਅਫਸਰ ਮਨਪ੍ਰੀਤ ਸਿੰਘ, ਵਿਧਾਨ ਸਭਾ ਟਰੇਡਰ ਕਮਿਸ਼ਨ ਦੇ ਮੈਂਬਰ ਸ਼ਿਵਮ ਬੁੱਟਰ, ਵਪਾਰ ਮੰਡਲ ਦੀ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਓਪੀ ਕਾਕਾ, ਨਵੀ ਬਾਂਸਲ, ਸ਼ਮੀ ਬੁੱਟਰ, ਰਜੇਸ਼ ਬਾਂਸਲ, ਸ਼ਾਮ ਸੁੰਦਰ ਛਿੰਦੀ, ਵਿੱਕੀ ਗਰਗ ਤੋਂ ਇਲਾਵਾ ਵਪਾਰ ਮੰਡਲ ਦੇ ਸਾਬਕਾ ਪ੍ਰਧਾਨ ਵਰਿੰਦਰ ਅਗਰਵਾਲ, ਸਤਪਾਲ ਸਿੰਗਲਾ , ਨਵੀਨ ਮਿੱਤਲ, ਭੂਸ਼ਣ ਸ਼ਰਮਾ, ਡਾਕਟਰ ਅਨਿਲ, ਮਯੰਕ ਬਾਂਸਲ, ਅਸ਼ੋਕ ਜੋਸ਼ੀ, ਐਡਵੋਕੇਟ ਬਾਂਸਲ, ਖੁਸ਼ਹਾਲ ਗਰਗ, ਗਿੰਨੀ ਅਰੋੜਾ, ਪ੍ਰਿੰਸ ਬੁੱਟਰ ਵੀ ਹਾਜ਼ਰ ਸਨ।