ਵਿਦਿਅਰਥੀਆਂ ਦੇ ਸਰਵਪੱਖੀ ਵਿਕਾਸ ਸਿਲਵਰ ਓਕਸ ਦਾ ਮੁੱਖ ਟੀਚਾ : ਬਰਾੜ
ਵਿਦਿਅਰਥੀਆਂ ਦੇ ਸਰਵਪੱਖੀ ਵਿਕਾਸ ਦੇ ਗੁਣ ਪੈਦਾ ਕਰਨਾ ਸਿਲਵਰ ਓਕਸ ਦਾ ਮੁੱਖ ਟੀਚਾ : ਇੰਦਰਜੀਤ ਬਰਾੜ
Publish Date: Sat, 24 Jan 2026 04:48 PM (IST)
Updated Date: Sat, 24 Jan 2026 04:52 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਵਿਦਿਅਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਨੂੰ ਖੇਡਾਂ, ਸਭਿਆਚਾਰਕ ਗਤੀਵਿਧੀਆ ਤੋਂ ਇਲਾਵਾ ਉਨ੍ਹਾਂ ’ਚ ਨੈਤਿਕ ਕਦਰਾਂ ਕੀਮਤਾ ਦੇ ਗੁਣ ਪੈਦਾ ਕਰਨਾ ਸਿਲਵਰ ਓਕਸ ਦਾ ਮੁੱਖ ਟੀਚਾ ਹੈ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਲਵਰ ਓਕਸ ਗਰੁੱਪ ਆਫ਼ ਸਕੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਬਰਾੜ ਨੇ ਅੱਜ ਗਿੱਦੜਬਾਹਾ ਵਿਖੇ ਸਿਲਵਰ ਓਕਸ ਸਕੂਲ ਦੀ ਛੇਵੀਂ ਬਰਾਂਚ ਦੀ ਸ਼ੁਰੂਆਤ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ’ਚ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੂਚੀ ਅਨੁਸਾਰ ਪੜ੍ਹਾਈ ਲਈ ਸਵਸਥ ਵਾਤਾਵਰਨ ਮੁਹੱਈਆ ਕਰਵਾਇਆ ਜਾਂਦਾ ਹੈ, ਜਿਸ ਨਾਲ ਵਿਦਿਆਰਥੀ ਦੀ ਸੰਬੰਧਤ ਵਿਸ਼ਾ ’ਚ ਮੁਹਾਰਤ ਬਣ ਸਕੇ। ਸਿਲਵਰ ਓਕਸ ਦਾ ਮੁੱਖ ਉਦੇਸ਼ ਹੈ ਸਕੂਲ ਵਿਖੇ ਤਨਾਅ ਰਹਿਤ ਸਿੱਖਿਆ ਮਾਡਲ ਤਿਆਰ ਕਰਨਾ ਹੈ ਤਾਂ ਜੋ ਖੇਡਾਂ ਅਤੇ ਹੋਰ ਰੌਚਕ ਗਤੀਵਿਧੀਆਂ ਦੀ ਤਰ੍ਹਾਂ ਵਿਦਿਆਰਥੀ ਪੜ੍ਹਾਈ ਨੂੰ ਵੀ ਦਿਲ ਅਤੇ ਮਨ ਲਗਾ ਕੇ ਪੜ੍ਹਣ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆ ਲਈ ਵਰਕਸ਼ਾਪ ਵੀ ਲਗਾਈਆਂ ਜਾਂਦੀਆਂ ਹਨ, ਜਿਸ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਮਨੋਭਾਵਾਂ ਨੂੰ ਇਕ ਸਾਰ ਕੀਤਾ ਜਾ ਸਕੇ ਕਿਉਕਿ ਵਿਦਿਆਰਥੀ ਕੇਵਲ ਸਕੂਲ ਦੀ ਪੜ੍ਹਾਈ ਕਰਕੇ ਹੀ ਸਫ਼ਲ ਨਹੀਂ ਹੋ ਸਕਦਾ ਉਸਨੂੰ ਆਪਣੇ ਘਰ ਵਿਚ ਵੀ ਪੜ੍ਹਾਈ ਕਰਨ ਲਈ ਸਕੂਲ ਵਰਗਾ ਵਾਤਾਵਰਣ ਹੋਣਾ ਜਰੂਰੀ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਕਮਲ ਗਰਗ, ਬਰਿੰਦਰਪਾਲ ਕੌਰ ਸ਼ੇਖੋ ਡਾਇਰੈਕਟਰ ਸਿਲਵਰ ਓਕਸ ਸਕੂਲਜ਼, ਪ੍ਰਿੰਸੀਪਲ ਮਨਮਹਿਕ ਸਿੱਧੂ ਤੋਂ ਇਲਾਵਾ ਅਜੇ ਗਰਗ, ਮੈਨੇਜਰ ਹਰਤੇਜ਼ ਸਿੰਘ ਭੰਗੂ ਆਦਿ ਵੀ ਹਾਜ਼ਰ ਸਨ।