ਸ੍ਰੀ ਅੰਨਪੂਰਨਾ ਕਾਲੀ ਮਾਤਾ ਮੰਦਰ ਵਿਖੇ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਿਤ
ਸ੍ਰੀ ਅੰਨਪੂਰਨਾ ਕਾਲੀ ਮਾਤਾ ਮੰਦਰ ਵਿਖੇ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਨਾ ਹੋਈ
Publish Date: Sat, 14 Feb 2026 03:30 PM (IST)
Updated Date: Sat, 14 Feb 2026 03:33 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸ੍ਰੀ ਅੰਨਪੂਰਨਾ ਕਾਲੀ ਮਾਤਾ ਮੰਦਰ ਤਿਲਕ ਨਗਰ ਗਿੱਦੜਬਾਹਾ ਵਿਖੇ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਵਾਨ ਪੰਡਿਤਾਂ ਵੱਲੋਂ ਵਿਧੀ ਅਨੁਸਾਰ ਹਵਨ ਯੱਗ ਕੀਤਾ ਗਿਆ ਅਤੇ ਉਪਰੰਤ ਮੂਰਤੀ ਸਥਾਪਨਾ ਕੀਤੀ ਗਈ। ਮੰਦਰ ਵਿਖੇ ਸ੍ਰੀ ਗਨੇਸ਼ ਜੀ ਦੀ ਵੱਡੀ ਮੂਰਤੀ ਦੀ ਸੇਵਾ ਸ਼ਵਲ ਗੋਇਲ, ਗਨੇਸ਼ ਜੀ ਦੀ ਦੂਸਰੀ ਮੂਰਤੀ ਜਗਦੀਸ਼ ਅਹੂਜਾ, ਨੰਦੀ ਜੀ ਦੀ ਮੂਰਤੀ ਕਾਂਤਾ ਦੇਵੀ, ਪਾਰਵਤੀ ਜੀ ਦੀ ਮੂਰਤੀ ਸੰਜੀਵ ਕੁਮਾਰ ਬਬਲੂ, ਕਾਰਤਿਕ ਜੀ ਦੀ ਮੂਰਤੀ ਆਸ਼ੀਸ਼ ਹੈਪੀ ਮਿੱਤਲ ਅਤੇ ਇੰਨਾਂ ਦੇ ਪਰਿਵਾਰਾਂ ਵੱਲੋਂ ਕੀਤੀ ਗਈ। ਇਸੇ ਤਰ੍ਹਾਂ ਮੰਦਰ ਦੇ ਭਵਨ ’ਚ ਲੱਗਣ ਵਾਲੇ ਪੱਥਰ ਦੀ ਸੇਵਾ ਸਮਾਜਸੇਵੀ ਮੁਕੇਸ਼ ਕੁਮਾਰ ਪਿੰਟੂ ਭੱਠੇ ਵਾਲਾ ਵੱਲੋਂ ਕੀਤੀ ਗਈ। ਮੰਦਰ ਕਮੇਟੀ ਵੱਲੋਂ ਉਕਤ ਦਾਨੀ ਸੱਜਣਾ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਭਗਵਾਨ ਦਾਸ ਅਹੂਜਾ, ਐਡਵੋਕੇਟ ਲਵਲੀਸ਼ ਗੋਇਲ, ਸੰਜੀਵ ਕੁਮਾਰ ਬਬਲੂ, ਵਿਨੋਦ ਬਾਂਸਲ, ਮੁਕੇਸ਼ ਸ਼ਾਸਤਰੀ, ਸਤੀਸ਼ ਬਾਂਸਲ, ਮਹਾਵੀਰ ਸਿੰਗਲਾ, ਜਨਿੰਦਰ ਗਰਗ, ਗੋਪੀ ਰਾਮ ਤਨੇਜਾ, ਅੰਸ਼ੁਲ ਗੋਇਲ, ਆਸ਼ੀਸ ਹੈਪੀ ਮਿੱਤਲ, ਵਿਜੇ ਬਾਂਸਲ, ਭੂਸ਼ਨ ਆਹੂਜਾ, ਮੁਕੇਸ਼ ਕੁਮਾਰ ਪਿੰਟੂ, ਡਾ. ਵਿਜੇ ਕੁਮਾਰ, ਸਰਲਾ ਦੇਵੀ, ਰੂਕਮਨੀ, ਕੰਚਨ ਰਾਣੀ, ਮਮਤਾ ਆਹੂਜਾ, ਸੁਨੀਤਾ ਗੋਇਲ, ਆਸ਼ਾ ਆਹੂਜਾ, ਅਰਚਨਾ ਗੋਇਲ, ਨਿਰਮਲਾ ਦੇਵੀ ਅਤੇ ਕਮਲੇਸ਼ ਗੋਇਲ ਆਦਿ ਵੀ ਮੌਜੂਦ ਸਨ।