‘ਦਿ ਕੈਨੇਡੀਅਨ’ ਨੇ ਵਿਦਿਆਰਥੀ ਦਾ ਸੁਪਨਾ ਕੀਤਾ ਸਾਕਾਰ
ਦਿ ਕਨੇਡੀਅਨ ਨੇ ਫਰਾਂਸ ਦਾ ਸਟੱਡੀ ਵੀਜ਼ਾ ਲਗਵਾ ਕੇ ਵਿਦਿਆਰਥੀ ਦਾ ਸੁਪਨਾ ਕੀਤਾ ਸਾਕਾਰ
Publish Date: Fri, 06 Mar 2026 04:07 PM (IST)
Updated Date: Fri, 06 Mar 2026 04:09 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ, ਗਿੱਦੜਬਾਹਾ : ‘ਦਿ ਕੈਨੇਡੀਅਨਜ ਇੰਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਸੀ’ ਗਿੱਦੜਬਾਹਾ ਨੇ ਵਿਦਿਆਰਥੀ ਦਾ ਫਰਾਂਸ ਦਾ ਸਟਡੀ ਵੀਜ਼ਾ ਲਗਵਾ ਕੇ ਉਸਦਾ ਵਿਦੇਸ਼ ਪੜ੍ਹਾਈ ਦਾ ਸੁਪਨਾ ਸਾਕਾਰ ਕੀਤਾ ਹੈ। ਰਾਜੀਵ ਗਿਲਹੋਤਰਾ ਤੇ ਰੀਨਾ ਗਿਲਹੋਤਰਾ ਨੇ ਦੱਸਿਆ ਕਿ ਜਸਦੀਪ ਸਿੰਘ ਵਾਸੀ ਡੋਡ ਜਿਲ੍ਹਾ ਫਰੀਦਕੋਟ ਲੰਬੇ ਸਮੇਂ ਤੋਂ ਯੂਰਪ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਇੱਛਾ ਰੱਖਦਾ ਸੀ, ਜਿਸ ’ਚ ਦਿ ਕੈਨੇਡੀਅਨ ਦੀ ਤਜਰਬੇਕਾਰ ਟੀਮ ਨੇ ਉਸ ਸਹੀ ਮਾਰਗਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਫਰਾਂਸ ਯੂਰਪ ਦੇ ਪ੍ਰਮੁੱਖ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਵਿਦਿਆਰਥੀਆਂ ਨੂੰ ਵਿਸ਼ਵ-ਪੱਧਰੀ ਸਿੱਖਿਆ ਅਤੇ ਰੋਜ਼ਗਾਰ ਦੇ ਵਧੀਆ ਮੌਕੇ ਪ੍ਰਾਪਤ ਹੁੰਦੇ ਹੈ। ਵੀਜ਼ਾ ਮਿਲਣ ਉਪਰੰਤ ਜਸਦੀਪ ਸਿੰਘ, ਉਸਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰ ਛਿੰਦਾ ਚੋਟੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੀ ਕਨੇਡੀਅਨ ਦੀ ਟੀਮ ਦਾ ਧੰਨਵਾਦ ਕੀਤਾ।