ਸੁਤੰਤਰਤਾ ਸੈਨਾਨੀ ਤੇ ਵਾਰਸਾਂ ਲਈ ਬਜਟ ’ਚ ਕੁੱਝ ਵੀ ਨਹੀਂ
ਬਜਟ ’ਚ ਸੁਤੰਤਰਤਾ ਸੈਨਾਨੀ ਤੇ ਉਨ੍ਹਾਂ ਦੇ ਵਾਰਸਾਂ ਨੂੰ ਕੋਈ ਨਵੀਂ ਸਹੂਲਤਾਂ ਤੋਂ ਵਾਂਝਾ ਰੱਖਿਆ
Publish Date: Mon, 09 Mar 2026 03:58 PM (IST)
Updated Date: Mon, 09 Mar 2026 04:00 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਦੇ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ 2026-27 ’ਤੇ ਪ੍ਰਤੀਕਰਮ ਕਰਦਿਆਂ ਅਖਿਲ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਉੱਤਰਾਧਿਕਾਰੀ ਸੰਯੁਕਤ ਸੰਗਠਨ ਜ਼ਿਲ੍ਹਾ ਇਕਾਈ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਕੁਲਦੀਪ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਮੁੱਦਾ ਬਣਾ ਕੇ ਹੋਣ ਵਿੱਚ ਆਈ ਮਾਨ ਸਰਕਾਰ ਨੇ ਬਜਟ 2026- 27 ਵਿੱਚ ਸੁਤੰਤਰਤਾ ਸੈਨਾਨੀ ਤੇ ਉਨ੍ਹਾਂ ਦੇ ਵਾਰਸਾਂ ਨੂੰ ਕੋਈ ਨਵੀਂ ਸਹੂਲਤਾਂ ਤੋਂ ਵਾਂਝਾ ਰੱਖਿਆ।