ਅਣਪਛਾਤੀ ਲਾਸ਼ ਦਾ ਕੀਤਾ ਅੰਤਿਮ ਸਸਕਾਰ
ਅਣਪਛਾਤੇ ਵਿਅਕਤੀ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕੀਤਾ
Publish Date: Wed, 11 Mar 2026 03:19 PM (IST)
Updated Date: Wed, 11 Mar 2026 03:21 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੁਰਾਣੀ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ ਕੋਲ ਬੀਤੇ ਦਿਨੀਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸ ਦੀ ਉਮਰ ਕਰੀਬ 30 ਸਾਲ ਦੀ ਸੀ। ਇਸਦੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਸਥਾਨਕ ਲੋਕਾਂ ਨੇ ਦਿੱਤੀ ਸੀ। ਪੁਲਿਸ ਨੇ ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਸੀ ਪਰ 72 ਘੰਟੇ ਬੀਤਣ ਦੇ ਬਾਵਜੂਦ ਵੀ ਕੋਈ ਉਸ ਦਾ ਵਾਰਸ ਅੱਗੇ ਨਹੀਂ ਹੈ। ਸ਼ਨਾਖਤ ਨਾ ਹੋਣ ਕਾਰਨ ਥਾਣਾ ਸਿਟੀ ਪੁਲਿਸ ਦੇ ਏਐਸਆਈ ਅੰਮ੍ਰਿਤਪਾਲ ਸਿੰਘ ਨੇ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੇ ਡਾਕਟਰਾਂ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ, ਤੇ ਲਾਸ਼ ਦਾ ਅੰਤਿਮ ਸਸਕਾਰ ਕਰਨ ਲਈ ਬਾਬਾ ਸ਼ਨੀਦੇਵ ਸੇਵਾ ਸੋਸਾਇਟੀ ਦਾ ਸਹਿਯੋਗ ਮੰਗਿਆ ਜੋ ਸਾਲ 2008 ਤੋਂ ਲਵਾਰਸ ਲਾਸ਼ਾਂ ਦੇ ਅੰਤਿਮ ਸਸਕਾਰ ਦੀ ਸੇਵਾ ਕਰਦੀ ਆ ਰਹੀ ਹੈ। ਬਾਬਾ ਸ਼ਨੀ ਦੇਵ ਸੇਵਾ ਸੋਸਾਇਟੀ ਦੇ ਮੈਂਬਰਾਂ ਨੇ ਲਾਸ਼ ਦਾ ਅੰਤਿਮ ਸਰਕਾਰ ਬਠਿੰਡਾ ਰੋਡ ਦੇ ਸ਼ਮਸ਼ਾਨਘਾਟ ’ਚ ਪੁਲਿਸ ਦੀ ਹਾਜ਼ਰੀ ਵਿੱਚ ਕਰਵਾ ਦਿੱਤਾ। ਇਸ ਮੌਕੇ ਸੋਸਾਇਟੀ ਪ੍ਰਧਾਨ ਦਵਿੰਦਰ ਗਾਂਧੀ, ਰਾਜੂ ਅਰੋੜਾ, ਜਸਵਿੰਦਰ ਸਿੰਘ, ਰਾਜੇਸ਼ ਚੁੱਘ, ਧਰਮਪਾਲ ਆਦਿ ਮੈਂਬਰ ਮੌਜੂਦ ਤੋਂ ਇਲਾਵਾ ਥਾਣਾ ਸਿਟੀ ਪੁਲਿਸ ਦੇ ਏਐਸਆਈ ਅੰਮ੍ਰਿਤ ਪਾਲ ਸਿੰਘ ਮੌਜੂਦ ਸਨ।