19 ਦੇ ਸਾਲਾਨਾ ਭੰਡਾਰੇ ਨੂੰ ਲੈ ਕੇ ਕੀਤੀ ਚਰਚਾ
ਪੀਰਾਂ ਦਾ ਸਾਲਾਨਾ ਸੁਭ ਦੀਵਾਨ ਤੇ ਭੰਡਾਰਾ 19 ਫਰਵਰੀ ਨੂੰ
Publish Date: Sat, 07 Feb 2026 05:37 PM (IST)
Updated Date: Sat, 07 Feb 2026 05:41 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਅਗਰਵਾਲ ਪੀਰਖਾਨਾ ਕਮੇਟੀ ਗਿੱਦੜਬਾਹਾ ਦੀ ਇਕ ਮੀਟਿੰਗ ਪ੍ਰਧਾਨ ਪਿਆਰੇ ਲਾਲ ਮਿੱਤਲ ਦੀ ਪ੍ਰਧਾਨਗੀ ਹੇਠ ਭਾਰੂ ਰੋਡ ਸਥਿਤ ਅਗਰਪਾਲ ਪੀਰਖਾਨਾ ਵਿਖੇ ਹੋਈ। ਮੀਟਿੰਗ ’ਚ ਪੀਰਖਾਨਾ ਵਿਖੇ ਹੋਣ ਵਾਲੇ ਸਾਲਾਨਾ ਸੁਭ ਦੀਵਾਨ ਅਤੇ ਭੰਡਾਰੇ ਸੰਬੰਧੀ ਕਮੇਟੀ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਪਿਆਰੇ ਲਾਲ ਮਿੱਤਲ ਨੇ ਦੱਸਿਆ ਕਿ ਪੀਰਾਂ ਦਾ ਸਾਲਾਨਾ ਸੁਭ ਦੀਵਾਨ ਅਤੇ ਭੰਡਾਰਾ 19 ਫਰਵਰੀ ਦਿਨ ਵੀਰਵਾਰ ਨੂੰ ਸ਼ਾਮ 7:30 ਵਜੇ ਹੋਵੇਗਾ, ਜਿਸ ਵਿਚ ਸਰਪ੍ਰਸਤ ਬਾਬਾ ਰੂਲਦੂ ਰਾਮ ਜੀ ਮਲੋਟ ਵਾਲੇ ਉਚੇਚੇ ਤੌਰ ਤੇ ਪੁੱਜ ਕੇ ਸ਼ਰਧਾਲੂਆਂ ਨੂੰ ਆਪਣਾ ਆਸ਼ੀਰਵਾਦ ਦੇਣਗੇ। ਉਨ੍ਹਾਂ ਦੱਸਿਆ ਕਿ 19 ਫਰਵਰੀ ਨੂੰ ਸਵੇਰੇ 5:30 ਵਜੇ ਸ਼ਾਹੀ ਇਸ਼ਨਾਨ ਹੋਵੇਗਾ ਅਤੇ ਬਾਅਦ ਦੁਪਹਿਰ 1:15 ਵਜੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਪਿਆਰੇ ਲਾਲ ਮਿੱਤਲ, ਬਾਬਾ ਪ੍ਰਦੀਪ ਬਾਂਸਲ ਦੀਪਾ, ਦੁਰਗਾ ਪ੍ਰਸਾਦ, ਓਮ ਪ੍ਰਕਾਸ਼ ਕਾਕਾ, ਰਿੰਕੂ ਬਾਂਸਲ, ਪ੍ਰਸ਼ੋਤਮ ਗੋਇਲ, ਰਾਜਿੰਦਰ ਗੋਰਖਾ, ਮਹਿੰਦਰਪਾਲ ਗਰਗ, ਰਾਕੇਸ਼ ਪਟਵਾਰੀ, ਛਿੰਦੀ ਚੋਟੀਆਂਵਾਲਾ ਅਤੇ ਬਲਦੇਵ ਮੰਗਲਾ ਆਦਿ ਵੀ ਮੌਜੂਦ ਸਨ।