ਗਿੱਦੜਬਾਹਾ ਤੋਂ 27ਵੀਂ ਡਾਕ ਝੰਡਾ ਯਾਤਰਾ 27 ਨੂੰ ਹੋਵੇਗੀ ਰਵਾਨਾ
ਗਿੱਦੜਬਾਹਾ ਤੋਂ ਸ਼੍ਰੀ ਸਾਲਾਸਰ ਧਾਮ (ਰਾਜਸਥਾਨ) ਲਈ 27ਵੀਂ ਡਾਕ ਝੰਡਾ ਯਾਤਰਾ 27 ਨੂੰ ਹੋਵੇਗੀ ਰਵਾਨਾ
Publish Date: Mon, 23 Mar 2026 06:24 PM (IST)
Updated Date: Mon, 23 Mar 2026 06:25 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸ਼੍ਰੀ ਬਾਲਾ ਜੀ ਪੈਦਲ ਯਾਤਰਾ ਸੰਘ ਗਿੱਦੜਬਾਹਾ ਦੀ ਇਕ ਅਹਿਮ ਮੀਟਿੰਗ ਪੁਨੀਤ ਕਟਾਰੀਆ ਪੁਨੂੰ ਦੇ ਦਫਤਰ ਵਿਖੇ ਅਯੋਜਿਤ ਕੀਤੀ ਗਈ। ਉਕਤ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨਰਿੰਦਰ ਅਰੋੜਾ ਅਤੇ ਪੁਨੀਤ ਕਟਾਰੀਆ ਪੁਨੂੰ ਨੇ ਦੱਸਿਆ ਕਿ ਹਰ ਵਾਰ ਦੀ ਤਰਾਂ ਇਸ ਵਾਰ ਵੀ ਸੰਘ ਵੱਲੋਂ 27ਵੀਂ ਡਾਕ ਝੰਡਾ ਯਾਤਰਾ ਸੰਘ ਦੇ ਪ੍ਰਧਾਨ ਨਰਿੰਦਰ ਅਰੋੜਾ ਦੀ ਅਗਵਾਈ ’ਚ 27 ਮਾਰਚ ਨੂੰ ਰਵਾਨਾ ਕੀਤੀ ਜਾਵੇਗੀ, ਜੋ ਕਿ ਸ੍ਰੀ ਪ੍ਰਾਚੀਨ ਗਊਸ਼ਾਲਾ ਮੰਦਿਰ ਤੋਂ ਸ਼ੁਰੂ ਹੁੰਦੀ ਹੋਈ 29 ਮਾਰਚ ਦੇਰ ਸ਼ਾਮ ਤੱਕ ਸ੍ਰੀ ਸਾਲਾਸਰ ਧਾਮ (ਰਾਜਸਥਾਨ) ਵਿਖੇ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਸੰਘ ਵੱਲੋਂ 27 ਮਾਰਚ ਨੂੰ ਸਵੇਰੇ ਸ਼ਹਿਰ ’ਚ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ। ਉਨਾਂ ਕਿਹਾ ਕਿ ਉਕਤ 27ਵੀਂ ਡਾਕ ਝੰਡਾ ਯਾਤਰਾ ਵਿਚ ਲਗਭਗ 25 ਤੋਂ 30 ਸ਼ਰਧਾਲੂਆਂ ਦਾ ਜੱਥਾ ਗਿੱਦੜਬਾਹਾ ਤੋਂ ਸ਼੍ਰੀ ਸਾਲਾਸਰ ਧਾਮ ਲਈ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਜੱਥਾ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼੍ਰੀ ਸਾਲਾਸਰ ਧਾਮ ਵਿਖੇ ਪਹੁੰਚ ਕੇ ਸੰਘ ਦੇ ਮੈਂਬਰਾਂ ਵੱਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਨਰਿੰਦਰ ਅਰੋੜਾ, ਪੁਨੀਤ ਕਟਾਰੀਆ ਪੁਨੂੰ, ਨੀਸ਼ੂ ਗੋਇਲ, ਵਨੀਤ ਬਾਂਸਲ, ਰਾਕੇਸ਼ ਰਾਮਪੁਰਾ, ਰਮਨਦੀਪ ਅਤੇ ਗਗਨ ਅਰੋੜਾ ਆਦੀ ਹਾਜਰ ਸਨ।