ਥਾਰ ਤੇ ਸਕਾਰਪੀਓ ਦੀ ਟੱਕਰ ’ਚ ਦੋਵੇਂ ਚਾਲਕ ਫੱਟੜ
ਥਾਰ ਤੇ ਸਕਾਰਪੀਓ ਦੀ ਆਹਮੋ-ਸਾਹਮਣੇ ਟੱਕਰ, ਦੋਵੇਂ ਚਾਲਕ ਜ਼ਖਮੀ
Publish Date: Wed, 04 Feb 2026 04:20 PM (IST)
Updated Date: Wed, 04 Feb 2026 04:23 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਬਠਿੰਡਾ ਰੋਡ ’ਤੇ ਪਿੰਡ ਭੁੱਲਰ ਨੇੜੇ ਸਰਹਿੰਦ ਨਹਿਰ ਦੇ ਪੁਲ ’ਤੇ ਇੱਕ ਮਹਿੰਦਰਾ ਥਾਰ ਅਤੇ ਇੱਕ ਸਕਾਰਪੀਓ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ’ਚ ਦੋਵਾਂ ਵਾਹਨਾਂ ਦੇ ਚਾਲਕ ਜ਼ਖਮੀ ਹੋ ਗਏ ਅਤੇ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਜਾਣਕਾਰੀ ਅਨੁਸਾਰ ਥਾਰ ਗੱਡੀ ਦਾ ਡਰਾਈਵਰ ਬਠਿੰਡਾ ਤੋਂ ਆ ਰਿਹਾ ਸੀ ਅਤੇ ਸਕਾਰਪੀਓ ਗੱਡੀ ਦਾ ਡਰਾਈਵਰ ਮੁਕਤਸਰ ਤੋਂ ਬਠਿੰਡਾ ਜਾ ਰਿਹਾ ਸੀ। ਮੰਗਲਵਾਰ ਰਾਤ ਲਗਭਗ 8:30 ਵਜੇ ਜਦੋਂ ਦੋਵੇਂ ਗੱਡੀਆਂ ਭੁੱਲਰ ਪਿੰਡ ਨਹਿਰ ਦੇ ਪੁਲ ’ਤੇ ਪਹੁੰਚੀਆਂ ਤਾਂ ਉਨ੍ਹਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ ਡਰਾਈਵਰ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਐਫ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।