ਗਿੱਦੜਬਾਹਾ ਸੀਵਰੇਜ ਰਿਪਲੇਸਮੈਂਟ ਦੇ ਕੰਮ ਲਈ ਮੰਗੇ ਟੈਂਡਰਾਂ ਅਲਾਟ ਜਲਦੀ ਕੰਮ ਹੋ ਜਾਵੇਗਾ ਸ਼ੁਰੂ
ਗਿੱਦੜਬਾਹਾ ਸੀਵਰੇਜ ਰਿਪਲੇਸਮੈਂਟ ਦੇ ਕੰਮ ਲਈ ਮੰਗੇ ਟੈਂਡਰਾਂ ਅਲਾਟ ਜਲਦੀ ਕੰਮ ਹੋ ਜਾਵੇਗਾ ਸ਼ੁਰੂ
Publish Date: Sat, 10 Jan 2026 04:42 PM (IST)
Updated Date: Sat, 10 Jan 2026 04:45 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਗਿੱਦੜਬਾਹਾ ਦੇ ਲੰਬੀ ਵਾਲੇ ਫਾਟਕ ਤੋਂ ਲੈ ਕੇ ਭੱਠੀ ਵਾਲਾ ਮੌੜ ਤੱਕ ਸੀਵਰੇਜ ਰਿਪਲੇਸਮੈਂਟ ਦੇ ਕੰਮ ਲਈ ਮੰਗੇ ਗਏ ਟੈਂਡਰਾਂ ਦੀ ਅਖੀਰ ਅਲਾਟ ਹੋ ਗਈ, ਜਿਸ ਨਾਲ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ। ਵਰਣਨਯੋਗ ਹੈ ਕਿ ਬੀਤੇ ਲੰਬੇ ਸਮੇਂ ਤੋਂ ਸੜਕ ਦੇ ਉਕਤ ਹਿੱਸੇ ਵਿਚ ਸੀਵਰੇਜ ਓਵਰਫਲੋ ਹੋਣ ਕਾਰਨ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ ਜਦੋਂਕਿ ਬੀਐਂਡਆਰ. ਵਿਭਾਗ ਵੱਲੋਂ ਉਕਤ ਸੜਕ ਤੇ ਸੀਵਰੇਜ ਪਾਏ ਜਾਣ ਤੋਂ ਬਾਅਦ ਸੜਕ ਬਣਾਉਣ ਦੀ ਪ੍ਰਕ੍ਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਸੀ। ਹੁਣ ਸੀਵਰੇਜ ਰਿਪਲੇਸਮੈਂਟ ਦਾ ਕੰਮ ਸ਼ੁਰੂ ਹੋਣ ਕਾਰਨ ਉਕਤ ਸੜਕ ਵੀ ਨਵੀਂ ਬਣ ਜਾਵੇਗੀ, ਜਿਸ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਮਿਲ ਸਕੇਗੀ। ਇਸ ਸੰਬੰਧੀ ਆਪ ਆਗੂ ਐਡਵੋਕੇਟ ਗੌਰਵ ਜੈਨ ਚੀਨੂੰ ਅਤੇ ਸੀਵਰੇਜ ਵਿਭਾਗ ਦੇ ਜੇਈ ਲਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਯਤਨਾ ਸਦਕਾ ਉਕਤ ਸੜਕ ਤੇ ਸੀਵਰੇਜ ਰਿਪਲੇਸਮੈਂਟ ਦਾ ਕਰੀਬ 2 ਕਰੋੜ ਰੁਪਏ ਦੀ ਡੀਪੀਆਰ ਰਾਸ਼ੀ ਨਾਲ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਸੰਬੰਧੀ ਫਰਮ ਬਾਂਸਲ ਐਂਡ ਕੰਪਨੀ ਨੂੰ ਵਿਭਾਗ ਵੱਲੋਂ ਅਲਾਟਮੈਂਟ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਸਿਰਫ ਪਾਈਪ ਇਸਪੈਂਕਸ਼ਨ ਦਾ ਕੰਮ ਬਾਕੀ ਹੈ, ਜਿਸ ਨੂੰ ਪੂਰਾ ਕਰਨ ਤੋਂ ਬਾਅਦ ਉਕਤ ਕੰਮ ਨੂੰ ਸਮਾਂਬੱਧ ਮਿਆਦ ਅੰਦਰ ਪੂਰਨ ਕਰ ਲਿਆ ਜਾਵੇਗਾ, ਜਿਸ ਤੋਂ ਬਾਅਦ ਸੜਕ ਬਣਾਉਣ ਲਈ ਮਹਿਕਮਾ ਬੀ.ਐਂਡ.ਆਰ. ਆਪਣੀ ਪ੍ਰਕ੍ਰਿਆ ਸ਼ੁਰੂ ਕਰ ਦੇਵੇਗਾ। ਓਧਰ ਲੰਬੇ ਤੋਂ ਇਸ ਖਸਤਾਹਾਲ ਸੜਕ ਦਾ ਸੰਤਾਪ ਭੋਗ ਰਹੇ ਸੰਬੰਧ ਇਲਾਕੇ ਦੇ ਲੋਕਾਂ ਨੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ।