ਮੂਰਤੀ ਸਥਾਪਨਾ ਦਿਵਸ ਮੌਕੇ ਮਨ ਦੀ ਬਾਤ ਸਾਂਵਰੇ ਕੇ ਸਾਥ
ਗਿੱਦੜਬਾਹਾ ਵਿਖੇ ਮੂਰਤੀ ਸਥਾਪਨਾ ਦਿਵਸ ਮੌਕੇ ਮਨ ਦੀ ਬਾਤ ਸਾਂਵਰੇ ਕੇ ਸਾਥ
Publish Date: Wed, 22 Apr 2026 06:27 PM (IST)
Updated Date: Wed, 22 Apr 2026 06:31 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ
ਗਿੱਦੜਬਾਹਾ : ਪ੍ਰਾਚੀਨ ਸ੍ਰੀ ਗਊਸ਼ਾਲਾ ਮੰਦਰ ਅਤੇ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਗਿੱਦੜਬਾਹਾ ਵੱਲੋਂ ਮੰਦਰ ਵਿਖੇ ਮੂਰਤੀ ਸਥਾਪਨਾ ਦਿਵਸ ਮੌਕੇ ‘ਮਨ ਦੀ ਬਾਤ ਸਾਂਵਰੇ ਕੇ ਸਾਥ’ ਆਯੋਜਿਤ ਕੀਤਾ ਗਿਆ। ਸ੍ਰੀ ਸ਼ਿਆਮ ਬਾਬਾ ਜੀ ਦੇ ਸੰਕੀਰਤਨ ’ਚ ਪ੍ਰਸਿੱਧ ਭਜਨ ਗਾਇਕਾਂ ਸ਼ੁਭਮ ਠਕਰਾਲ ਗੁਰੂਗ੍ਰਾਮ ਅਤੇ ਸੁਰਿੰਦਰ ਚੰਚਲ ਅਬੋਹਰ ਵਾਲਿਆਂ ਨੇ ਬਾਬਾ ਸ੍ਰੀ ਸ਼ਿਆਮ ਦੇ ਸੁੰਦਰ ਭਜਨ ਗਾ ਕੇ ਮਾਹੌਲ ਨੂੰ ਪੂਰਨ ਸ਼ਿਆਮਮਈ ਕਰ ਦਿੱਤਾ। ਇਸ ਮੌਕੇ ਪ੍ਰਬੰਧਕਾ ਵੱਲੋਂ ਜਿੱਥੇ ਮੰਦਰ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਸੀ, ਉਥੇ ਹੀ ਸ੍ਰੀ ਸ਼ਿਆਮ ਪ੍ਰਭੂ ਦਾ ਮਨੋਹਰੀ ਸ਼ਿੰਗਾਰ ਅਤੇ ਇਤਰ ਤੇ ਪੁਸ਼ਪ ਵਰਖਾ ਦੇਖਣਯੋਗ ਸਨ। ਧਾਰਮਿਕ ਸਮਾਰੋਹ ਦੌਰਾਨ ਵੱਡੀ ਗਿਣਤੀ ਵਿਚ ਸ਼ਿਆਮ ਪ੍ਰੇਮੀਆਂ ਨੇ ਮੰਦਰ ਪੁੱਜ ਕੇ ਬਾਬਾ ਸ਼ਿਆਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤ੍ਰਿਲੋਕ ਚੰਦ ਸਿੰਗਲਾ, ਪ੍ਰਵੀਨ ਗੁਪਤਾ ਪੋਨੀ, ਵਿਸ਼ਾਲ ਮਿੱਤਲ, ਕੁੰਜ ਬਿਹਾਰੀ ਬਾਂਸਲ, ਸੁਭਮ ਗੋਇਲ, ਐਡਵੋਕੇਟ ਕਰਨ ਗੋਇਲ, ਦਿਨੇਸ਼ ਅਰੋੜਾ, ਰਾਹੁਲ ਬਾਂਸਲ, ਭਰਤ ਬਾਂਸਲ, ਇੰਸਪੈਕਟਰ ਲੋਕੇਸ਼ ਬਾਂਸਲ, ਮਨੋਜ ਬਾਂਸਲ, ਸੰਨੀ ਗਰਗ, ਰੋਹਿਤ ਗੋਇਲ, ਡਾ. ਅਨਿਲ ਗਰਗ, ਹੇਮੰਤ ਗਰਗ, ਮੋਹਿਤ ਸਿੰਗਲਾ, ਗਗਨ ਸਿੰਗਲਾ, ਪੰਡਿਤ ਵਿਜੇ ਸ਼ਰਮਾਂ, ਪੰਡਿਤ ਜਸਵਿੰਦਰ ਸ਼ਰਮਾਂ, ਅੰਕੁਸ਼ ਸਿੰਗਲਾ, ਅਜੇ ਗਰਗ, ਅਨੁਜ ਗਰਗ, ਚਿਰਾਗ ਜੈਨ, ਠਾਕੁਰ ਦਾਸ ਸ਼ਰਮਾਂ, ਵਿਜੇ ਸਚਦੇਵਾ ਅਤੇ ਜਤਿਨ ਸਿੰਗਲਾ ਆਦਿ ਵੀ ਮੌਜੂਦ ਸਨ।