ਪਵਿੱਤਰ ਸ਼ਹਿਰ 'ਚ ਤਲਵਾਰਬਾਜ਼ ਲੁਟੇਰਿਆਂ ਦਾ ਹਮਲਾ, ਐਲੂਮੀਨੀਅਮ ਇੰਡਸਟਰੀ 'ਚੋਂ ਲੱਖਾਂ ਰੁਪਏ ਲੁੱਟ ਕੇ ਫਰਾਰ ਹੋਏ ਮੁਲਜ਼ਮ
ਥਾਣਾ ਸਦਰ ਦੀ ਪੁਲਿਸ ਨੇ ਸ਼ਿਵਮ ਐਲੂਮੀਨੀਅਮ ਇੰਡਸਟਰੀ 'ਚ ਵੜ ਕੇ ਤਲਵਾਰਾਂ ਦੀ ਨੋਕ 'ਤੇ ਡੇਢ ਲੱਖ ਰੁਪਏ ਲੈ ਕੇ ਫ਼ਰਾਰ ਦੋ ਅਣਪਛਾਤੇ ਨੌਜਵਾਨਾਂ ਖਿ਼ਲਾਫ਼ ਮਾਮਲਾ ਦਰਜ ਕੀਤਾ ਹੈ, ਜਦੋਂਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
Publish Date: Tue, 20 Jan 2026 06:07 PM (IST)
Updated Date: Tue, 20 Jan 2026 06:13 PM (IST)
ਜਾਸ, ਸ੍ਰੀ ਮੁਕਤਸਰ ਸਾਹਿਬ : ਥਾਣਾ ਸਦਰ ਦੀ ਪੁਲਿਸ ਨੇ ਸ਼ਿਵਮ ਐਲੂਮੀਨੀਅਮ ਇੰਡਸਟਰੀ 'ਚ ਵੜ ਕੇ ਤਲਵਾਰਾਂ ਦੀ ਨੋਕ 'ਤੇ ਡੇਢ ਲੱਖ ਰੁਪਏ ਲੈ ਕੇ ਫ਼ਰਾਰ ਦੋ ਅਣਪਛਾਤੇ ਨੌਜਵਾਨਾਂ ਖਿ਼ਲਾਫ਼ ਮਾਮਲਾ ਦਰਜ ਕੀਤਾ ਹੈ, ਜਦੋਂਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਥਾਣਾ ਸਦਰ ਪੁਲਿਸ ਨੂੱ ਦਿੱਤੀ ਆਪਣੀ ਸ਼ਿਕਾਇਤ ਵਿੱਚ ਨਵਨੀਤ ਗੋਇਲ ਪੁੱਤਰ ਪ੍ਰੇਮ ਚੰਦ ਵਾਸੀ ਬੁਢਲਾਡਾ, ਹਾਲ ਆਬਾਦ ਬਾਵਾ ਕਾਲੋਨੀ ਗਲੀ ਨੰਬਰ 2 ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ 19 ਜਨਵਰੀ ਨੂੰ ਸਵੇਰੇ ਚਾਰ ਵਜੇ ਉਸ ਦੀ ਸ਼ਿਵਮ ਐਲੂਮੀਨੀਅਮ ਇੰਡਸਟਰੀ 'ਚ ਕੰਮ ਕਰਦੇ ਠੇਕੇਦਾਰ ਦਾ ਫੋਨ ਆਇਆ ਕਿ ਦੋ ਅਣਪਛਾਤੇ ਵਿਅਕਤੀ ਤਲਵਾਰਾਂ ਨਾਲ ਲੈਸ ਹੋ ਕੇ ਦਫ਼ਤਰ 'ਚ ਦਾਖਲ ਹੋ ਗਏ ਹਨ।
ਉਹ ਦਫ਼ਤਰ ਵਿੱਚ ਰੱਖੀ ਡੇਢ ਲੱਖ ਰੁਪਏ ਦੀ ਰਾਸ਼ੀ ਕੱਢ ਕੇ ਕਾਰ ਰਾਹੀਂ ਫ਼ਰਾਰ ਹੋ ਗਏ। ਉੱਧਰ ਪੁਲਿਸ ਨੇ ਉਕਤ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖਿ਼ਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।