ਸੰਨੀ ਢਿੱਲੋਂ ਨੇ ਖ]ਰੀਦ ਦਾ ਲਿਆ ਜਾਇਜ਼ਾ, ਮੁਸ਼ਕਲਾਂ ਦਾ ਕੀਤਾ ਨਿਪਟਾਰਾ
ਸੰਨੀ ਢਿੱਲੋਂ ਨੇ ਕਣਕ ਖਰੀਦ ਦਾ ਜਾਇਜ਼ਾ ਲੈਂਦਿਆਂ ਮੁਸ਼ਕਲਾਂ ਦਾ ਕੀਤਾ ਨਿਪਟਾਰਾ
Publish Date: Wed, 22 Apr 2026 04:13 PM (IST)
Updated Date: Wed, 22 Apr 2026 04:16 PM (IST)
![ਸੰਨੀ ਢਿੱਲੋਂ ਨੇ ਖ]ਰੀਦ ਦਾ ਲਿਆ ਜਾਇਜ਼ਾ, ਮੁਸ਼ਕਲਾਂ ਦਾ ਕੀਤਾ ਨਿਪਟਾਰਾ](https://img.punjabijagran.com/punjabi/22042026/22_04_2026-22mkt_1_22042026_657.jpg)
ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਅਨਾਜ ਮੰਡੀ ਦੋਦਾ ਵਿਖੇ ਸੀਨੀਅਰ ਆਗੂ ਤੇ ਵਿਧਾਇਕ ਡਿੰਪੀ ਢਿੱਲੋਂ ਦੇ ਭਰਾ ਸੰਦੀਪ ਸਿੰਘ ਸੰਨੀ ਢਿੱਲੋਂ ਨੇ ਆੜ੍ਹਤੀਆ ਐਸੋਸੀਏਸ਼ਨ, ਕਿਸਾਨਾਂ ਤੇ ਮਜ਼ਦੂਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸੰਨੀ ਢਿੱਲੋਂ ਨੇ ਕਣਕ ਖਰੀਦ ਦਾ ਜਾਇਜ਼ਾ ਲੈਂਦਿਆਂ ਮੁਸ਼ਕਿਲਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ। ਮੀਟਿੰਗ ਦੌਰਾਨ ਆੜ੍ਹਤੀਆ ਐਸੋਸ਼ੀਏਸਨ ਨੇ ਦੱਸਿਆ ਕਿ ਮੰਡੀ ’ਚ ਕਣਕ ਦੀ ਖ਼ਰੀਦ ਤਾਂ ਕੀਤੀ ਜਾ ਰਹੀ ਹੈ ਪਰ ਬਾਰਦਾਨਾ ਘੱਟ ਹੋਣ ਕਰਕੇ ਕਣਕ ਦੀ ਤੁਲਾਈ-ਭਰਾਈ ਨਾ ਰੁਕ ਜਾਵੇ ਤਾਂ ਉਨ੍ਹਾਂ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਮੌਕੇ ’ਤੇ ਹੀ ਇਸਦਾ ਵੀ ਹੱਲ ਕੀਤਾ। ਕਿਸਾਨਾਂ ਨੇ ਬਾਰਿਸ਼ਾਂ ਨਾਲ ਮੰਡੀ ਦੇ ਨੀਵੇਂ ਪਾਸੇ ਪਾਣੀ ਖੜਨ ਦੀ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਜਿਸਦਾ ਉਨ੍ਹਾਂ ਕਣਕ ਖਰੀਦ ਤੋਂ ਬਾਅਦ ਹੱਲ ਲਈ ਭਰੋਸਾ ਦਿੱਤਾ। ਸੰਨੀ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ-ਮਜ਼ਦੂਰ ਤੇ ਆੜ੍ਹਤੀਆਂ ਲਈ ਮੁਸ਼ਕਿਲਾਂ ਦੇ ਨਿਪਟਾਰੇ ਲਈ ਸਰਕਾਰ ਵਚਨਬਧ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਰਪੰਚ ਭਾਗ ਸਿੰਘ, ਚੇਅਰਮੈਨ ਅਮਰੀਕ ਸਿੰਘ ਵਕੀਲ ਬਰਾੜ, ਰੇਸ਼ਮ ਸਿੰਘ ਮੈਂਬਰ, ਸਰਦੂਲ ਸਿੰਘ ਮੈਂਬਰ, ਜੱਗਾ ਸਿੰਘ ਮੈਂਬਰ, ਬਲਵਿੰਦਰ ਸਿੰਘ ਬੱਬੂ ਸਚਦੇਵਾ, ਪ੍ਰਧਾਨ ਨਰੇਸ਼ ਗੋਇਲ, ਬੱਗੀ ਬਰਾੜ, ਰਸ਼ਪਾਲ ਸਚਦੇਵਾ, ਸੁਖਦੇਵ ਸਿੰਘ ਸਾਬਕਾ ਸਰਪੰਚ, ਜਗਜੀਤ ਸਚਦੇਵਾ, ਬਿੱਟੂ ਸਚਦੇਵਾ, ਗੁਰਸੇਵਕ ਸਚਦੇਵਾ, ਜਗਜੀਤ ਸਿੰਘ ਬਰਾੜ, ਲਾਡੀ ਸਚਦੇਵਾ, ਨੰਬਰਦਾਰ ਜਗਜੀਤ ਸਿੰਘ, ਬਲਰਾਜ ਸਿੰਘ ਲੁਹਾਰਾ ਆਦਿ ਹਾਜ਼ਰ ਸਨ।